Headlines

ਸਰੀ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋ ਹੋਈ

ਪਰਿਵਾਰ ਦੀ ਸਹਾਇਤਾ ਲਈ ਗੋਫੰਡ ਅਕਾਉਂਟ ਜਾਰੀ-

ਸਰੀ-ਬੀਤੀ 27 ਅਕਤੂਬਰ ਨੂੰ ਸਰੀ ਵਿਚ ਇਕ ਬੱਸ ਹਾਦਸੇ ਦੌਰਾਨ ਮਾਰੇ ਜਾਣ ਵਾਲੇ ਨੌਜਵਾਨ ਦੀ ਪਛਾਣ 28 ਸਾਲਾ ਗੁਰਪ੍ਰੀਤ ਸਿੰਘ ਵਜੋ ਹੋਈ ਹੈ। ਉਹ ਪੰਜਾਬ ਦੇ ਬਲਾਕ ਅਰਨੀਵਾਲਾ ਦੇ ਪਿੰਡ ਮੂਲਿਆਵਾਲੀ ਦੇ ਹਰਦੀਪ ਸਿੰਘ ਦਾ ਪੁੱਤਰ ਸੀ।  ਗੁਰਪ੍ਰੀਤ ਸਿੰਘ ਪਿਛਲੇ ਸਾਲ ਹੀ ਕੈਨੇਡਾ ਆਇਆ ਸੀ ਤੇ ਆਪਣੀ ਪਤਨੀ ਨਾਲ ਰਹਿ ਰਿਹਾ ਸੀ।

ਉਸਦੀ ਦੁਖਦਾਈ ਮੌਤ ਉਪਰੰਤ ਉਸਦੇ ਸਾਥੀਆਂ ਨੇ ਗੋਫੰਡ ਅਕਾਉਂਟ ਜਾਰੀ ਕੀਤਾ ਹੈ ਤਾਂਕਿ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ। https://www.gofundme.com/f/ft6ak-gurpreet-singh