Headlines

ਮੌਡਰੇਟ ਸਿੱਖ ਸੁਸਾਇਟੀਆਂ ਦੀ ਹੰਗਾਮੀ ਮੀਟਿੰਗ 3 ਨਵੰਬਰ ਨੂੰ ਸਰੀ ਵਿਚ

ਸਰੀ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਮੌਡਰੇਟ ਸਿੱਖ ਸੁਸਾਇਟੀਆਂ, ਉਹਨਾਂ ਦੇ ਅਹੁਦੇਦਾਰਾਂ ਤੇ ਸਮਰਥਕਾਂ ਦੀ ਇਕ ਮੀਟਿੰਗ 3 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਆਰੀਆ ਬੈਂਕੁਇਟ ਹਾਲ 12350 ਪਟੂਲੋ ਪਲੇਸ ਸਰੀ ਵਿਖੇ ਬੁਲਾਈ ਗਈ ਹੈ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ ਕੁਲਦੀਪ ਸਿੰਘ ਥਾਂਦੀ ਵਲੋਂ ਜਾਰੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ 3 ਨਵੰਬਰ ਨੂੰ ਬੁਲਾਈ ਗਈ ਇਸ ਮੀਟਿੰਗ ਵਿਚ 26 ਮੌਡਰੇਟ ਸੁਸਾਇਟੀਆਂ ਦੇ ਨੁਮਾਇੰਦੇ ਪਹੁੰਚ ਰਹੇ ਹਨ ਜੋ ਗੁਰੁਦਆਰਾ ਪ੍ਰਬੰਧ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਮਾਣ-ਮਰਿਯਾਦਾ ਦੇ ਸਬੰਧ ਵਿਚ ਆਪਣੇ ਵੱਡਮੁੱਲੇ ਵਿਚਾਰ ਰੱਖਣਗੇ। ਉਹਨਾਂ ਸਮੂਹ ਸੰਗਤਾਂ ਨੂੰ ਵੀ ਇਸ ਮੀਟਿੰਗ ਵਿਚ ਹੁੰਮਹੁਮਾਕੇ ਪੁੱਜਣ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਸ ਕੁਲਦੀਪ ਸਿੰਘ ਥਾਂਦੀ ਨਾਲ ਫੋਨ ਨੰਬਰ 604-377-3114, ਕਸ਼ਮੀਰ ਸਿੰਘ ਧਾਲੀਵਾਲ 778-881-4216, ਸੋਹਣ ਸਿੰਘ ਪੰਧੇਰ 778-878-0405, ਕੁਲਵੰਤ ਸਿੰਘ ਢੇਸੀ 604-780-6115,  ਐਂਡੀ ਸੰਧੂ 250-862-1557, ਹਰਦੀਪ ਸਿੰਘ ਪਾਹਵਾ 604-783-3471, ਬਲਵੰਤ ਸਿੰਘ ਗਿੱਲ 778-788-6161 ਅਤੇ ਮਨਿੰਦਰ ਸਿੰਘ ਗਿੱਲ ਨਾਲ ਫੋਨ ਨੰਬਰ 778-242-2113  ਤੇ ਸੰਪਰਕ ਕੀਤਾ ਜਾ ਸਕਦਾ ਹੈ।