Headlines

ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਤੇ ਪੀਅਰ ਪੋਲੀਵਰ ਦਾ ਵਤੀਰਾ ਹੈਰਾਨੀਜਨਕ-ਰਣਦੀਪ ਸਰਾਏ

ਓਟਵਾ ( ਦੇ ਪ੍ਰ ਬਿ)-ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਨੇ ਆਰ ਸੀ ਐਮ ਪੀ ਅਧਿਕਾਰੀਆਂ ਵਲੋਂ  ਕੈਨੇਡੀਅਨਾਂ ਖਾਸ ਕਰਕੇ ਕੈਨੇਡੀਅਨ ਸਿੱਖ ਭਾਈਚਾਰੇ ਨੂੰ ਭਾਰਤ ਸਰਕਾਰ ਦੇ ਏਜੰਟਾਂ ਵਲੋਂ ਨਿਸ਼ਾਨੇ ਬਣਾਏ ਜਾਣ ਦੇ ਖੁਲਾਸੇ ਉਪਰ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕੈਨੇਡੀਅਨਾਂ ਨੂੰ ਇਸ ਮੁੱਦੇ ਉਪਰ ਇਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਨਿਸ਼ਾਨਾ ਬਣਾਉਣ ਦੇ ਖੁਲਾਸੇ ਨੇ ਪੂਰੇ ਭਾਈਚਾਰੇ ਦੇ ਮਨਾਂ ਉਪਰ ਗਹਿਰਾ ਅਸਰ ਪਾਇਆ ਹੈ।  ਇਸ ਮੁੱਦੇ ਉਪਰ ਸੰਸਦ ਮੈਂਬਰਾਂ ਦਾ ਇਜਲਾਸ 21 ਅਕਤੂਬਰ, 2024 ਨੂੰ ਚਰਚਾ ਕਰਨ ਲਈ ਐਮਰਜੈਂਸੀ ਬਹਿਸ ਲਈ ਬੁਲਾਇਆ ਗਿਆ ਸੀ। ਐਮਪੀ ਸਰਾਏ ਨੇ ਕਿਹਾ ਕਿ ਆਰ ਸੀ ਐਮ ਪੀ ਅਤੇ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਭਾਰਤ ਸਰਕਾਰ ਨਾਲ ਸਾਰੇ ਸਬੂਤ ਸਾਂਝੇ ਕੀਤੇ ਹਨ ਹਾਲਾਂਕਿ ਭਾਰਤ ਸਰਕਾਰ ਨੇ ਇਸ ਨੂੰ ਮੰਨਣ ਜਾਂ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਉਹਨਾਂ ਵਿਰੋਧੀ ਧਿਰ ਦੇ ਆਗੂ ਪੋਲੀਵਰ ਦੇ ਵਤੀਰੇ ਉਪਰ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਭਾਰਤ ਸਰਕਾਰ ਦੋਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੈ ਤੇ ਦੂਸਰੇ ਪਾਸੇ ਮਿਸਟਰ ਪੋਲੀਵਰ ਸਬੂਤਾਂ ਨੂੰ ਵੇਖਣ ਲਈ ਸੁਰੱਖਿਆ ਕਲੀਅਰੈਂਸ ਲੈਣ ਲਈ ਤਿਆਰ ਨਹੀ। ਉਹਨਾਂ ਹੋਰ ਕਿਹਾ ਕਿ  ਪੀਅਰ ਪੋਲੀਵਰ  ਹਾਊਸ ਆਫ ਕਾਮਨਜ਼ ਵਿੱਚ ਇੱਕ ਸਿਆਸੀ ਪਾਰਟੀ ਦੇ ਇੱਕਲੇ ਅਜਿਹੇ ਨੇਤਾ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਖਿਲਾਫ ਸਬੂਤ ਦੇਖਣ ਲਈ ਲੋੜੀਂਦੀ ਸੁਰੱਖਿਆ ਮਨਜ਼ੂਰੀ ਲੈਣ ਦੀ ਲੋੜ ਮਹਿਸੂਸ ਨਹੀ ਕੀਤੀ। ਉਹਨਾਂ ਸਵਾਲ ਕੀਤਾ ਮਿਸਟਰ ਪੋਲੀਵਰ ਸਾਡੇ ਲੋਕਤੰਤਰ ਨੂੰ ਖ਼ਤਰੇ ਦਾ ਸਾਹਮਣਾ ਕਰ ਰਹੇ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਬੂਤਾਂ ਨੂੰ ਨਾ ਵੇਖਣ ਅਤੇ ਚੁੱਪ ਰਹਿਣ ਨੂੰ ਤਰਜੀਹ ਦੇ ਰਹੇ ਹਨ।  ਕੈਨੇਡਾ ਸਰਕਾਰ ਸਿੱਖ ਅਤੇ ਦੱਖਣੀ ਏਸ਼ੀਆਈ ਮੂਲ ਦੇ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰ ਸੀ ਐਮ ਪੀ ਤੇ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਅਤੇ ਹੋਰ ਸਾਰੇ ਮਿਲ ਕੇ ਕੰਮ ਕਰ ਰਹੇ ਹਨ। ਆਰਸੀਐਮਪੀ ਨੇ ਹਦਾਇਤ ਕੀਤੀ ਹੈ ਕਿ ਕੋਈ ਵੀ ਕੈਨੇਡੀਅਨ, ਖਾਸ ਤੌਰ ‘ਤੇ ਸਿੱਖ ਅਤੇ ਦੱਖਣੀ ਏਸ਼ੀਆਈ ਵਿਰਾਸਤ ਨਾਲ ਸਬੰਧਤ, ਜੋ ਸ਼ੱਕੀ ਘਟਨਾਵਾਂ ਦਾ ਅਨੁਭਵ ਕਰਦਾ, ਦੇਖਦਾ ਜਾਂ ਸੁਣਦਾ ਹੈ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।