Headlines

ਸਾਬਕਾ ਐਮ ਐਲ ਏ ਪੀਟਰ ਸੰਧੂ ਯੂਸੀਪੀ ਹਲਕਾ ਐਸੋਸੀਏਸ਼ਨ ਐਡਮਿੰਟਨ ਮੀਡੋਜ ਦੇ ਮੁੜ ਪ੍ਰਧਾਨ ਬਣੇ

ਐਡਮਿੰਟਨ ( ਦੇ ਪ੍ਰ ਬਿ)- ਬੀਤੇ ਦਿਨ ਐਡਮਿੰਟਨ ਮੀਡੋਜ ਯੂ ਸੀ ਪੀ ਐਸੋਸੀਏਸ਼ਨ ਦੇ ਜਨਰਲ ਇਜਲਾਸ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਵਿਚ ਸਾਬਕਾ ਐਮ ਐਲ ਏ ਪੀਟਰ ਸੰਧੂ ਪ੍ਰਧਾਨ, ਅਰੁਨਦੀਪ ਸਿੰਘ ਸੰਧੂ ਖਜਾਨਚੀ, ਏਕਪ੍ਰੀਤ ਸਿੰਘ ਸੈਕਟਰੀ ਤੇ 21 ਹੋਰ ਨਵੇਂ ਬੋਰਡ ਡਾਇਰੈਕਟਰ ਚੁਣੇ ਗਏ। ਚੋਣ ਦੀ ਨਿਗਰਾਨੀ ਯੂਸੀਪੀ ਅਲਬਰਟਾ ਦੇ ਡਾਇਰੈਕਟਰ ਤੇ ਰਿਟਰਨਿੰਗ ਆਫੀਸਰ ਰਣਜੀਤ ਸਿੰਘ ਬਾਠ ਵਲੋਂ ਕੀਤੀ ਗਈ।