ਖਾਲਸਾ ਦੀਵਾਨ ਸੁਸਾਇਟੀ ਵਲੋਂ ਕਵੀਆਂ ਦਾ ਸਨਮਾਨ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਮਹਾਨ ਕਵੀ ਦਰਬਾਰ 27 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ। ਜਿਸ ਵਿਚ ਲਗਪਗ 20 ਤੋ ਉਪਰ ਕਵੀਆਂ ਨੇ ਭਾਗ ਲਿਆ। ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਸੁਰਜੀਤ ਸਿੰਘ ਮਾਧੋਪੁਰੀ ਨੇ ਤਰੰਨਮ ਵਿਚ ਕਵਿਤਾ ਗਾਕੇ ਰੰਗ ਬੰਨ ਦਿੱਤਾ। ਪਲਵਿੰਦਰ ਸਿੰਘ ਰੰਧਾਵਾ ਨੇ ਵੀ ਤੁਰੰਨਮ ਵਿਚ ਕਵਿਤਾ ਦਾ ਗਾਇਨ ਕੀਤਾ। ਹੋਰਨਾਂ ਕਵੀਆਂ ਵਿਚ ਦਰਸ਼ਨ ਸਿੰਘ ਸੰਘਾ, ਪ੍ਰਿਤਪਾਲ ਸਿੰਘ ਗਿੱਲ, ਸਰਦਾਰਨੀ ਹਰਸ਼ਰਨ ਕੌਰ,ਬਿਕਰ ਸਿੰਘ ਖੋਸਾ, ਹਰਚੰਦ ਸਿੰਘ ਬਾਗੜੀ ਤੋਂ ਇਲਾਵਾ ਚਮਕੌਰ ਸਿੰਘ ਸੇਖੋਂ ਨੇ ਸਾਰੰਗੀ ਨਾਲ ਗਾਕੇ ਸੰਗਤਾਂ ਨੰ ਮੰਤਰ ਮੁਗਧ ਕਰ ਦਿੱਤਾ। ਇਸਤੋਂ ਇਲਾਵਾ ਸਨਸੈਟ ਸੀਨੀਅਰ ਸੁਸਾਇਟੀ ਤੋਂ ਮਨਜੀਤ ਸਿੰਘ ਢਿੱਲੋਂ,ਗੁਰਬਖਸ਼ ਸਿੰਘ ਸਿੱਧੂ , ਜਿਲੇ ਸਿੰਘ, ਰਾਜਿੰਦਰ ਸਿੰਘ ਪੰਧੇਰ, ਕੁਲਦੀਪ ਸਿੰਘ ਧਾਲੀਵਾਲ, ਕੁਲਦੀਪ ਸਿੰਘ ਜਗਪਾਲ, ਤਰਲੋਕ ਸਿੰਘ ਅਰਸ਼ੀ, ਜਥੇਦਾਰ ਗੁਰਪਾਲ ਸਿੰਘ ਪੰਧੇਰ, ਗੁਰਚਰਨ ਸਿੰਘ ਵੜੈਚ, ਰਣਜੀਤ ਸਿੰਘ, ਗੁਰਮੀਤ ਸਿੰਘ ਬਰਮੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਤੇ ਸਿੱਖਿਆ ਤੇ ਆਧਾਰ ਤੇ ਸੰਗਤਾਂ ਨਾਲ ਕਾਵਿਕ ਸਾਂਝ ਪਾਈ। ਸੁੱਚਾ ਸਿੰਘ ਕਲੇਰ ਨੇ ਸਾਰੇ ਕਵੀਆਂ ਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਅਤੇ ਕਮੇਟੀ ਮੈਂਬਰਾਂ ਵਲੋਂ ਸਾਰੇ ਕਵੀਆਂ ਨੂੰ ਯਾਦਗਾਰੀ ਚਿੰਨਾਂ ਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ ਕਵੀ ਦਰਬਾਰ ਯਾਦਗਾਰੀ ਰਿਹਾ। ਅਗਲੇ ਹਫਤੇ 3 ਨਵੰਬਰ ਨੂੰ ਕਥਾ ਦਰਬਾਰ ਅਤੇ 10 ਨਵੰਬਰ ਨੂੰ ਢਾਡੀ ਦਰਬਾਰ ਕਰਵਾਇਆ ਜਾਵੇਗਾ।