Headlines

ਖਾਲਸਾ ਦੀਵਾਨ ਸੁਸਾਇਟੀ ਵਲੋਂ ਇਤਿਹਾਸਕਾਰ ਸੋਹਣ ਸਿੰਘ ਪੂਨੀ ਦਾ ਵਿਸ਼ੇਸ਼ ਸਨਮਾਨ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਉਘੇ ਇਤਿਹਾਸਕਾਰ ਤੇ ਲੇਖਕ ਸੋਹਣ ਸਿੰਘ ਪੂਨੀ ਦਾ ਭਰੇ ਦੀਵਾਨ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਵਿਚ ਪਲੈਕ ਤੇ 5000 ਡਾਲਰ ਦਾ ਚੈਕ ਸ਼ਾਮਿਲ ਸਨ ਭੇਟ ਕੀਤੇ ਗਏ। ਇਤਿਹਾਸਕਾਰ ਪੂਨੀ ਦਾ ਇਹ ਸਨਮਾਨ ਉਹਨਾਂ ਵਲੋਂ ਲਿਖੀ ਗਈ ਪੁਸਤਕ ਸ਼ਹੀਦ ਮੇਵਾ ਸਿੰਘ ਦੀ ਜੀਵਨੀ ਲਈ ਦਿੱਤੀ ਗਈ। ਇਸ ਪੁਸਤਕ ਵਿਚ ਉਹਨਾਂ ਨੇ ਇਤਿਹਾਸਕ ਖੋਜ ਕਰਦਿਆਂ ਸ਼ਹੀਦ ਮੇਵਾ  ਸਿੰਘ ਦੀ ਜੀਵਨੀ, ਅੰਗਰੇਜ ਅਫਸਰ ਹਾਪਕਿਨਸਨ ਦਾ ਕਤਲ, ਉਸ ਸਮੇਂ ਦੇ ਹਾਲਾਤ, ਸਘੰਰਸ਼ ਤੇ ਘਾਲਣਾਵਾਂ ਬਾਰੇ ਬਹੁਤ ਵਿਸਥਾਰ ਵਿਚ ਲਿਖਿਆ ਗਿਆ ਹੈ। ਸ਼ਹੀਦ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਦੇਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਮੇਵਾ ਸਿੰਘ ਖਾਲਸਾ ਦੀਵਾਨ ਸੁਸਾਇਟੀ ਦੇ ਮੋਢੀ ਮੈਂਬਰਾਂ ਵਿਚੋਂ  ਸਨ।