Headlines

ਐਡਮਿੰਟਨ ‘ਚ ਪ੍ਰਕਾਸ਼ ਪੁਰਬ ‘ਤੇ ਡਰੋਨ ਸ਼ੋਅ 15 ਨਵੰਬਰ ਨੂੰ

ਐਡਮਿੰਟਨ (ਗੁਰਪ੍ਰੀਤ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਿਤੀ 15 ਨਵੰਬਰ, ਰਾਤ 9 ਵਜੇ  ਐਡਮਿੰਟਨ ਸ਼ਹਿਰ ਦੀ ਮਿਲਵੁੱਡ ਗਰਾਊਂਡ ‘ਚ ‘ਬਲਿਉ ਚਰਾਗ ਆਰਗੇਨਾਈਜ਼ੇਸ਼ਨ’ ਵੱਲੋਂ ਡਰੋਨ ਸ਼ੋਅ ਕਰਵਾਇਆ ਜਾਵੇਗਾ। ਪ੍ਰਬੰਧਕਾਂ ਵੱਲੋਂ ਇਸ ਸ਼ੋਅ ਦੀ ਤਿਆਰੀ ਪੂਰੇ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ। ਵਲੰਟੀਅਰਾਂ ਵੱਲੋਂ ਇਸ ਸਬੰਧੀ ਪ੍ਰਚਾਰ ਲਈ ਘਰ ਘਰ-ਘਰ ਅਤੇ ਕਾਰੋਬਾਰੀ ਅਦਾਰਿਆ ‘ਚ ਜਾ ਕੇ ਪ੍ਰਕਾਸ਼ ਪੁਰਬ ਵਾਲੇ ਦਿਨ ਛੁੱਟੀ ਕਰਨ, ਘਰਾਂ ਨੂੰ ਰੌਸ਼ਨੀਆਂ ਨਾਲ ਜਗ-ਮਗਾਉਣ ਅਤੇ ਮਿਠਾਈਆਂ ਵੰਡ ਕੇ ਸ਼ੁਕਰਾਨਾ ਕਰਨ ਦੇ ਪਰਚੇ ਅਤੇ ਮਿਠਾਈਆਂ ਵੰਡੀਆਂ। ਉਨ੍ਹਾਂ ਸਾਰਿਆ ਨੂੰ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਉਣ ਅਤੇ ਪਰਿਵਾਰਾਂ ਸਮੇਤ ਮਿਲਵੁੱਡ ਗਰਾਊਂਡ ਵਿਖੇ ਡਰੋਨ ਸ਼ੋਅ ਵੇਖਣ ਆਉਣ ਦਾ ਸੱਦਾ ਦਿੱਤਾ।