Headlines

ਵਿੰਨੀਪੈਗ ਵਿਚ ਇਮੇਜ਼ਨ ਟੀਵੀ ਦਾ ਸ਼ਾਨਦਾਰ ਉਦਘਾਟਨ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨ ਵਰਿੰਦਰ ਰੱਖੜਾ ਵਲੋਂ ਵਿੰਨੀਪੈਗ ਵਿਖੇ ਇਮੇਜ਼ਨ ਟੀਵੀ ( Imagine TV ) ਦੀ ਸ਼ੁਰੂਆਤ ਕੀਤੀ ਗਈ। ਟੀਵੀ ਸਟੇਸ਼ਨ ਦੇ ਉਦਘਾਟਨ ਦੀ ਰਸਮ ਕੌਂਸਲਰ ਦੇਵੀ ਸ਼ਰਮਾ, ਐਮ ਐਲ ਏ ਦਿਲਜੀਤ ਬਰਾੜ ਵਲੋਂ ਅਦਾ ਕੀਤੀ ਗਈ। ਉਹਨਾਂ ਨਾਲ ਵਰਿੰਦਰ ਰੱਖੜਾ, ਅਤੁਲ ਗਰਗ,ਸੁਨੀਲ ਗਰਗ, ਸੰਜੀਵ ਗਰਗ, ਨਰੇਸ਼ ਸ਼ਰਮਾ, ਨਰਿੰਦਰ ਕਾਲਕਟ, ਅਮਨ ਪੁਰੀ, ਸੁਰਿੰਦਰ ਮਾਵੀ, ਕਮਲੇਸ਼ ਸ਼ਰਮਾ, ਗੁਰਿੰਦਰ ਰੰਧਾਵਾ,ਸੰਦੀਪ ਭੱਟੀ, ਤੇ ਹੋਰ ਕਮਿਊਨਿਟੀ ਮੈਂਬਰ ਹਾਜ਼ਰ ਸਨ।

ਇਸ ਮੌਕੇ ਵਰਿੰਦਰ ਰੱਖੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਨਵੇਂ ਟੀਵੀ ਸਟੇਸ਼ਨ ਦੀ ਸ਼ੁਰੂਆਤ ਮੌਕੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਉਹਨਾਂ  ਗਰਗ ਪਰਿਵਾਰ ਅਤੇ ਗਿੱਲ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮੈਂ ਆਪਣਾ ਕੈਰੀਅਰ ਕੈਨੇਡਾ ਵਿੱਚ ਵਿਜ਼ਨ ਪੰਜਾਬ ਟੀਵੀ ‘ਤੇ ਇੱਕ ਟੀਵੀ ਹੋਸਟ ਵਜੋਂ ਸ਼ੁਰੂ ਕੀਤਾ ਅਤੇ ਰੇਡੀਓ ਆਵਾਜ਼ ‘ਤੇ ਰੇਡੀਓ ਬ੍ਰੌਡਕਾਸਟਰ ਵਜੋਂ ਇਸ ਕੈਰੀਅਰ ਨੂੰ ਜਾਰੀ ਰੱਖਿਆ। ਹੁਣ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਨਾਲ  ਮੈਂ ਆਪਣਾ ਖੁਦ ਦਾ ਚੈਨਲ “Imagine TV” ਸ਼ੁਰੂ ਕੀਤਾ ਹੈ।
ਮੇਰੀ ਕੈਨੇਡੀਅਨ ਯਾਤਰਾ ਵਿੱਚ ਮੇਰਾ ਸਮਰਥਨ ਕਰਨ ਲਈ ਮੇਰੇ ਭਰਾ (ਅਮਿਤ ਅਤੇ ਪਰਿਵਾਰ ਅਤੇ ਕਿਰਨ) ਦਾ ਬਹੁਤ ਧੰਨਵਾਦ। ਨਾਲ ਹੀ, ਮੇਰੀ ਪਤਨੀ ਦਾ ਜਨਮਦਿਨ 31 ਅਕਤੂਬਰ ਨੂੰ ਆਉਂਦਾ ਹੈ। ਇਹੀ ਕਾਰਨ ਹੈ ਕਿ ਮੈਂ ਇਸ ਦਿਨ ਨੂੰ ਸ਼ਾਨਦਾਰ ਸ਼ੁਰੂਆਤ ਲਈ ਚੁਣਿਆ ਹੈ। ਮੇਰੀ ਜ਼ਿੰਦਗੀ ਵਿੱਚ ਮੇਰਾ ਸਾਥ ਦੇਣ ਲਈ ਮੇਰੀ ਪਤਨੀ, ਧੀ ਅਤੇ ਮਾਪਿਆਂ ਦਾ ਧੰਨਵਾਦ।

ਇਸ ਮੌਕੇ ਆਏ ਮਹਿਮਾਨਾਂ ਲਈ ਚਾਹ-ਕੌਫੀ ਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸਦਾ ਸਭ ਨੇ ਮਿਲਕੇ ਆਨੰਦ ਮਾਣਿਆ।