Headlines

ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਇਕ ਗ੍ਰਿਫਤਾਰ

ਵੈਨਕੂਵਰ ( ਹਰਦਮ ਮਾਨ)-ਬੀਸੀ ਦੀ ਰਾਜਧਾਨੀ ਵਿਕਟੋਰੀਆ ਵਿੱਚ ਪੰਜਾਬੀ ਗਾਇਕ ਏਪੀ ਢਿਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਨੇ ਅਭਿਜੀਤ ਕਿੰਗਰਾ (25) ਨਾਮ ਦੇ ਵਿਅਕਤੀ ਨੂੰ  ਵਿਨੀਪੈੱਗ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਮੰਨਣਾ ਹੈ ਕਿ ਉਸ ਦਾ ਇਕ ਹੋਰ ਸਾਥੀ ਵਿਕਰਮ ਸ਼ਰਮਾ (23) ਵਾਰਦਾਤ ਤੋਂ ਬਾਅਦ  ਭਾਰਤ ਭੱਜ ਗਿਆ ਹੈ।

ਗਾਇਕ ਏਪੀ ਢਿੱਲੋ ਦੇ ਘਰ ਤੇ ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ  ਦੇ ਨਾਂਅ ਹੇਠ ਇਹ ਕਹਿ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਐਕਟਰ ਸਲਮਾਨ ਖਾਨ ਦਾ ਸਾਥੀ ਹੋਣ ਕਰਕੇ ਏਪੀ ਢਿਲੋਂ ਨੂੰ ਟ੍ਰਲੇਰ ਵਿਖਾਇਆ ਗਿਆ ਹੈ । ਬੀਤੀ 2 ਸਤੰਬਰ ਦੀ ਰਾਤ 9.30 ਵਜੇ ਗਾਇਕ ਢਿੱਲੋਂ ਦੇ ਵਿਕਟੋਰੀਆ ਸ਼ਹਿਰ ਦੇ ਕੋਲਵੁੱਡ ਖੇਤਰ ਵਿਚਲੇ ਘਰ ’ਤੇ ਕਈ ਗੋਲੀਆਂ ਚੱਲੀਆਂ ਸਨ।