Headlines

ਪਿੰਡ ਲੱਖਣ ਕੇ ਪੱਡਾ ਦੀਆਂ ਸੰਗਤਾਂ ਵਲੋਂ ਸੁਖਮਨੀ ਸਾਹਿਬ ਦੇ ਪਾਠ ਤੇ ਲੰਗਰਾਂ ਦੀ ਸੇਵਾ

ਕੈਲਗਰੀ ( ਦਲਵੀਰ ਜੱਲੋਵਾਲੀਆ)- ਅੱਜ ਸ਼ਾਮ ਗੁਰਦੁਆਰਾ ਗੁਰੂ ਰਾਮਦਾਸ ਦਰਬਾਰ  ਕੈਲਗਰੀ ਵਿਖੇ ਲੱਖਣ ਕੇ ਪੱਡਾ ਜਿਲਾ ਕਪੂਰਥਲਾ ਦੀਆਂ  ਸੰਗਤਾਂ ਵੱਲੋ ਸਰਬੱਤ ਦੇ ਭਲੇ ਅਤੇ ਪਿੰਡ ਵਾਸੀਆਂ ਦੀ ਚੜਦੀ ਕਲਾ ਲਈ ਸ੍ਰੀ ਸੁਖਮਨੀ  ਸਾਹਿਬ ਜੀ ਦੇ ਪਾਠ ਅਤੇ ਭੋਗ ਪਾਏ ਗਏ। ਉਪਰੰਤ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਇਸ ਮੌਕੇ ਪਿੰਡ ਲੱਖਣ ਕੇ ਪੱਡਾ ਦੇ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਲੰਗਰਾਂ ਦੀ ਸੇਵਾ ਵਿਚ ਯੋਗਦਾਨ ਪਾਇਆ। ਸੰਗਤਾਂ ਵਿਚ ਸ਼ਾਮਿਲ  ਬੱਬੂ ਪੱਡਾ , ਮਨਦੀਪ ਪੱਡਾ , ਸੱਤੀ ਪੱਡਾ , ਜੱਗੀ ਪੱਡਾ, ਗੁਰਪ੍ਰੀਤ ਖਹਿਰਾ ,  ਤਨਵੀਰ ਪੱਡਾ ,  ਸੋਨੂੰ ਡੂਮਛੇੜੀ, ਹਰਜੀਤ ਪੱਡਾ , ਮਨਜਿੰਦਰ ਪੱਡਾ, ਤਰਨ ਪੱਡਾ, ਅਭਿਸ਼ੇਕ ਪੱਡਾ , ਨਗਰੂਪ ਪੱਡਾ, ਅਜੈਪਾਲ ਪੱਡਾ,ਰੁਪਿੰਦਰ ਪੱਡਾ , ਕਾਲਾ ਔਜਲਾ, ਗੁਰਜ ਪੱਡਾ ਅਤੇ  ਦੀਪਾ ਖਟਕੜ ਨੇ ਪਰਿਵਾਰਾਂ ਸਮੇਤ ਸੇਵਾ ਵਿਚ ਹਿੱਸਾ ਲਿਆ। ਪ੍ਰਬੰਧਕਾਂ ਵਿਚ ਸ਼ਾਮਿਲ ਮਨਦੀਪ ਪੱਡਾ ਤੇ ਬੱਬੂ ਪੱਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਪ੍ਰੋਗਰਾਮ ਵਿਚ ਵਧ ਚੜਕੇ ਹਿੱਸਾ ਲਿਆ। ਉਹਨਾਂ ਇਹ ਪ੍ਰੋਗਰਾਮ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ।