Headlines

ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਯੂਸੀਪੀ ਲੀਡਰਸ਼ਿਪ ਰੀਵਿਊ ਚੋਣ ਜਿੱਤੀ

ਡੈਲਗੇਟ ਇਜਲਾਸ ਦੌਰਾਨ 91 ਪ੍ਰਤੀਸ਼ਤ ਤੋਂ ਉਪਰ ਵੋਟਾਂ ਮਿਲੀਆਂ-

ਐਡਮਿੰਟਨ (ਗੁਰਪ੍ਰੀਤ ਸਿੰਘ)-ਬੀਤੇ ਦਿਨ ਰੈਡ ਡੀਅਰ ਵਿਖੇ ਯੁਨਾਈਟਡ ਕੰਸਰਵੇਟਿਵ ਪਾਰਟੀ ਦੇ ਡੈਲੀਗੇਟ ਇਜਲਾਸ ਦੌਰਾਨ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਪਾਰਟੀ ਲੀਡਰਸ਼ਿਪ ਰੀਵਿਊ ਲਈ ਹੋਈਆਂ ਵੋਟਾਂ ਦੌਰਾਨ ਮੈਂਬਰਾਂ ਤੋਂ 91.5 ਪ੍ਰਤੀਸ਼ਤ ਵੋਟਾਂ ਦਾ ਭਾਰੀ ਸਮਰਥਨ ਪ੍ਰਾਪਤ ਕਰ ਲਿਆ।
ਸਾਲ 2022 ਵਿੱਚ ਪਾਰਟੀ ਦੀ ਲੀਡਰਸ਼ਿਪ ਜਿੱਤਣ ਵੇਲੇ ਸਮਿਥ ਨੂੰ  54 ਪ੍ਰਤੀਸ਼ਤ ਵੋਟ ਮਿਲੇ ਸਨ। ਜਦੋਂਕਿ ਇਸ ਵਾਰ ਉਹਨਾਂ ਨੂੰ ਡੈਲੀਗੇਟ ਤੋ ਭਾਰੀ ਸਮਰਥਨ ਮਿਲਿਆ ਜਿਸਤੋਂ ਇਹ ਸਾਫ ਹੋ ਗਿਆ ਕਿ ਉਹ ਅਗਲੀਆਂ ਚੋਣਾਂ ਦੌਰਾਨ ਯੂਸੀਪੀ ਦੀ ਅਗਵਾਈ ਕਰਗੀ।
ਆਪਣੇ ਲਈ ਵਿਸ਼ਵਾਸ ਵੋਟ ਜਿੱਤਣ ਉਪਰੰਤ ਬਹੁਤ ਹੀ ਖੁਸ਼ ਡੈਨੀਅਲ ਸਮਿਥ ਨੇ ਡੈਲੀਗੇਟ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਲੀਡਰਸ਼ਿਪ ਵਿੱਚ ਸਾਡੀ ਪਾਰਟੀ ਦੇ ਮੈਂਬਰਾਂ ਦੇ ਜੋ ਭਾਰੀ ਸਮਰਥਨ ਦਿੱਤਾ ਹੈ ਉਸ ਲਈ ਮੈਂ ਖੁਦ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੀ ਹਾਂ। ਉਹਨਾਂ ਡੈਲੀਗੇਟ ਦਾ ਧੰਨਵਾਦ ਕੀਤਾ ਜਿਹਨਾਂ ਨੇ ਲੰਬਾ ਸਮਾਂ ਲਾਈਨ ਵਿਚ ਖੜੇ ਹੋਕੇ ਵੋਟਾਂ ਪਾਈਆਂ। ਉਹਨਾਂ ਕਿਹਾ ਇਸ ਸਮਰਥਨ ਨੇ ਸਾਬਿਤ ਕੀਤਾ ਹੈ ਕਿ ਸਾਡੀ ਪਾਰਟੀ ਪਹਿਲਾਂ ਨਾਲੋਂ ਕਿਤੇ ਵੱਧ ਇਕਜੁੱਟ ਤੇ ਮਜ਼ਬੂਤ ਹੈ।
ਲਗਭਗ 6,000 ਮੈਂਬਰਾਂ ਨੇ ਮੀਟਿੰਗ ਲਈ ਸਾਈਨ ਅਪ ਕੀਤਾ, ਅਤੇ ਪਾਰਟੀ ਨੇ ਕਿਹਾ ਕਿ 4,663 ਨੇ ਸਮਿਥ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ।
ਸਮਿਥ ਨੇ ਸ਼ਨੀਵਾਰ ਦੇ ਸ਼ੁਰੂ ਵਿੱਚ ਕਿਹਾ ਕਿ ਉਹ 54 ਪ੍ਰਤੀਸ਼ਤ ਵੋਟਾਂ ਦੀ ਉਮੀਦ ਕਰਦੀ ਹੈ ਪਰ ਵੋਟਾਂ ਦੇ ਨਤੀਜੇ ਨੇ ਉਹਨਾਂ ਨੂੰ 91 ਪ੍ਰਤੀਸ਼ਤ ਤੋ ਵੱਧ ਵੋਟਾਂ ਮਿਲੀਆਂ।
ਅਲਬਰਟਾ ਦੇ ਪਿਛਲੇ ਕੰਸਰਵੇਟਿਵ ਪ੍ਰੀਮੀਅਰਾਂ ਚੋ ਐਡ ਸਟੈਲਮੈਕ ਅਤੇ ਐਲੀਸਨ ਰੈੱਡਫੋਰਡ ਨੂੰ  ਲੀਡਰਸ਼ਿਪ ਰੇਸ ਵਿੱਚ 77 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ ਸਨ।
ਪਾਰਟੀ ਦੇ ਨਿਯਮਾਂ ਮੁਤਾਬਿਕ ਹਰ ਤਿੰਨ ਸਾਲਾਂ ਵਿੱਚ ਇੱਕ ਲੀਡਰਸ਼ਿਪ ਸਮੀਖਿਆ ਦੀ ਲੋੜ ਹੁੰਦੀ ਹੈ। ਹੁਣ ਇਸ ਸਮੀਖਿਆ ਦਾ ਮਤਲਬ ਹੈ ਕਿ ਸਮਿਥ ਨੂੰ ਸੰਭਾਵਤ ਤੌਰ ‘ਤੇ 2027 ਵਿੱਚ ਅਗਲੀ ਸੂਬਾਈ ਚੋਣਾਂ ਤੋਂ ਬਾਅਦ, ਜੇਕਰ ਉਹ ਦੂਜੀ ਵਾਰ ਚੁਣਦੀ ਹੈ, ਤਦ ਤੱਕ ਅਜਿਹੀ ਸਮੀਖਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।