Headlines

ਕੈਨੇਡਾ ਵਲੋਂ ਸਟੂਡੈਂਟ ਡਾਇਰੈਕਟ ਸਟਰੀਮ ਪ੍ਰੋਗਰਾਮ ਤਹਿਤ ਅਰਜੀਆਂ ਲੈਣਾ ਬੰਦ

ਓਟਵਾ ( ਦੇ ਪ੍ਰ ਬਿ)- ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵਲੋਂ  8 ਨਵੰਬਰ, 2024 ਤੋਂ, ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਦੇ ਤਹਿਤ ਸਟੱਡੀ ਪਰਮਿਟ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।

ਇਮੀਗ੍ਰੇਸ਼ਨ ਵਿਭਾਗ  ਨੇ ਨਾਈਜੀਰੀਆ ਤੋਂ ਸਟੱਡੀ ਪਰਮਿਟ ਬਿਨੈਕਾਰਾਂ ਲਈ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ (NSE) ਸਟ੍ਰੀਮ ਨੂੰ ਵੀ ਖਤਮ ਕਰ ਦਿੱਤਾ ਹੈ।

ਅੱਗੇ ਤੋਂ, ਸਾਰੀਆਂ ਸਟੱਡੀ ਪਰਮਿਟ ਅਰਜ਼ੀਆਂ ਸਟੈਂਡਰਡ ਐਪਲੀਕੇਸ਼ਨ ਪ੍ਰਕਿਰਿਆ ਰਾਹੀਂ ਹੀ ਪ੍ਰਾਪਤ ਕੀਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਕੈਨੇਡਾ ਨੇ 2018 ਵਿੱਚ, ਸਟੂਡੈਂਟ ਡਾਇਰੈਕਟ ਸਟਰੀਮ (SDS)  ਭਾਰਤ, ਚੀਨ, ਪਾਕਿਸਤਾਨ, ਅਤੇ ਫਿਲੀਪੀਨਜ਼ ਸਮੇਤ 14 ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਰਜ਼ੀਆਂ ਵਿੱਚ ਤੇਜ਼ੀ ਲਿਆਉਣ ਲਈ ਇਹ ਪ੍ਰੋਗਰਾਮ ਲਿਆਂਦਾ ਸੀ।

ਸਟੱਡੀ ਪਰਮਿਟ ਲੋੜਾਂ ਤੋਂ ਇਲਾਵਾ, SDS ਸਟ੍ਰੀਮ ਦੇ ਅਧੀਨ ਬਿਨੈਕਾਰਾਂ ਨੂੰ ਭਾਸ਼ਾ ਟੈਸਟ ਦੇ ਨਤੀਜੇ ਦੇ ਸਬੂਤ ਪ੍ਰਦਾਨ ਕਰਨ ਦੇ ਨਾਲ 20,635 ਡਾਲਰ ਦਾ ਕੈਨੇਡੀਅਨ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਅਕਾਉਂਟ ਖੁਲਾਉਣਾ ਪੈਂਦਾ ਹੈ।

IRCC closes the Student Direct Stream, effective immediately

 

As of today, November 8th, 2024, Immigration, Refugees and Citizenship Canada (IRCC) is no longer accepting study permit applications submitted under the Student Direct Stream (SDS).

IRCC has also ended the Nigeria Student Express (NSE) stream for study permit applicants from Nigeria.

Going forward, all study permit applications will be submitted using the standard application process.

Discover your options to study in Canada

In 2018, the SDS was launched to expedite study permit applications for international students from 14 countries, including India, China, Pakistan, and the Philippines.

Notably, in addition to other study permit requirements, applicants under the SDS stream were required to provide language test results and evidence that they opened a Canadian Guaranteed Investment Certificate (GIC) of $20,635 CAD.

The SDS had historically higher approval rates and faster processing times as compared to the standard study permit application process. As such, students who planned to apply under the SDS should now plan for longer processing times.

Regular study permit processing times vary by country. For example, as of November 8th, average processing times for applications submitted from India is now 8 weeks.