Headlines

ਕੌਮਾਂਤਰੀ ਹਾਕੀ ਖਿਡਾਰੀ ਗੁਰਚਰਨ ਸਿੰਘ ਦਾ ਅਚਾਨਕ ਦੇਹਾਂਤ

ਜਲੰਧਰ-ਇੰਡੀਅਨ ਏਅਰਲਾਈਨਜ਼ ਤੇ ਏਅਰ ਇੰਡੀਆ ਦੇ ਕੌਮਾਂਤਰੀ ਹਾਕੀ ਖਿਡਾਰੀ ਅਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸੰਸਥਾਪਕ ਮੈਂਬਰ ਗੁਰਚਰਨ ਸਿੰਘ ਦਾ  ਸਵੇਰੇ ਜਲੰਧਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਨਵੰਬਰ ਨੂੰ ਬਾਅਦ ਦੁਪਹਿਰ ਜਲੰਧਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਹ ਹਾਕੀ ਦੇ ਖੇਤਰ ਵਿੱਚ ‘ਗੁਰੂ’ ਅਤੇ ‘ਡਾਕਟਰ’ ਦੇ ਨਾਂ ਨਾਲ ਮਕਬੂਲ ਸਨ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਗੁਪਤਾ, ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਤੇ ਲੇਖ ਰਾਜ ਨਈਅਰ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।