Headlines

ਚੁਰਾਸੀ- ਦਿੱਲੀ ਘੱਲੂਘਾਰਾ (ਚਰਨਜੀਤ ਸਿੰਘ ਪੰਨੂ)

ਧਰਮ ਕਰਮ ਦੀ ਬਾਤ ਹਮੇਸ਼ਾ ਪਾਉਂਦੇ ਰਹੇ,

ਜੁਰਮ ਇਕਬਾਲ ਤੋਂ ਕੰਨੀਂ ਕਤਰਾਉਂਦੇ ਰਹੇ

ਹਕੂਮਤ ਰਸੂਖ਼ ਰਿਸ਼ਵਤ ਰੁਤਬੇ ਦੀ ਧੌਂਸ ਤੇ,

ਕੀਤੇ ਅਪਰਾਧਾਂ ਦੇ ਪ੍ਰਮਾਣ ਮਿਟਾਉਂਦੇ ਰਹੇ

 

ਦਰਖਤ ਡਿੱਗਾ ਇੱਕ ਧਰਤ ਕੰਬੀ ਭਾਰਤ ਦੀ,

ਨਿਰਜਿੰਦ ਰੁੱਖ ਸਿੰਜਦੇਰੱਤ ਵਹਾਉਂਦੇ ਰਹੇ

 

ਲਾਸ਼ ਰੱਖ ਕੇ ਪ੍ਰਦਰਸ਼ਨਟੈਲੀਵਿਜ਼ਨ ਮੂਹਰੇ,

ਆਰਤੀ ਉਤਾਰਦੇਬਸਤੀਆਂ ਜਲਾਉਂਦੇ ਰਹੇ

 

ਨਸਲਕੁਸ਼ੀ ਇੱਕ ਕੌਮ ਦੀ ਸੀ ਟਾਰਗੈਟ ਅੱਗੇ,

ਪ੍ਰਯੋਜਨ ਲਲਕਾਰਦੇਬਿਗਲ ਵਜਾਉਂਦੇ ਰਹੇ

 

ਸਾੜੋਮਾਰੋਲੁੱਟੋਮੁਕਾ ਦਿਓ ਨਸਲ ਸਾਰੀ,

ਭੂਤਰੀ ਭੀੜ ਸੀ ਅਬਦਾਲੀ ਉਕਸਾਉਂਦੇ ਰਹੇ

 

ਮਸਲੀਆਂ ਕਰੂੰਬਲਾਂ ਪੱਤੀਆਂ ਜਰਵਾਣਿਆਂ ਨੇ,

ਟਾਹਣੀਆਂ ਛਾਂਗਦੇ ਰਹੇਮੋਛੇ ਮਚਾਉਂਦੇ ਰਹੇ

 

ਕਰਦੇ ਰਹੇ ਵਾਢੀਮਾਵੇ ਡੁੰਗ ਕੇ ਉਹ ਸੀਰੀ,

ਸਿਰਾਂ ਦੇ ਮੁੱਲ ਮਿਣਦੇਸੱਥਰ ਵਿਛਾਉਂਦੇ ਰਹੇ

 

ਝਪਟੇ ਗਿਰਝਾਂ ਵਾਂਗਰ ਅਣਭੋਲ ਸ਼ਿਕਾਰ ਉੱਤੇ,

ਬੋਟੀਆਂ ਨੋਚਦੇ ਜਬਰ ਹਵਸ ਮਿਟਾਉਂਦੇ ਰਹੇ

 

ਗ਼ਜ਼ਨੀ ਦੀਆਂ ਫ਼ੌਜਾਂ ਵਾਂਗਰ ਮਚਾਈ ਅਗਜ਼ਨੀ,

ਆਬਰੂ ਬਹੂ ਬੇਟੀਆਂ ਦੀ ਘੱਟੇ ਰੁਲਾਉਂਦੇ ਰਹੇ

 

ਚਾਂਦਨੀ ਚੌਂਕ ਮੁੜ ਸਾੜ੍ਹਸਤੀ ਦੀ ਭੇਟ ਚੜ੍ਹਿਆ,

ਭੂਤ ਔਰੰਗਜ਼ੇਬ ਦੇ ਨਿਰੰਤਰ ਮੰਡਲਾਉਂਦੇ ਰਹੇ

 

ਜਿਹਾਦੀ ਹਜੂਮ ਬੁੱਕਦੇਖੁੰਧਕ ਦੀ ਭਾਵਨਾ ਸੀ,

ਟਾਇਰ ਗਲ ਪਾਉਂਦੇ ਰਹੇ ਲਾਂਬੂ ਲਾਉਂਦੇ ਰਹੇ

 

ਹਿੰਸਾ ਕਰਦੇ ਰਹੇ ਰਾਸ਼ਟਰ ਪਿਤਾ ਦੇ ਪੁਜਾਰੀ,

ਅਹਿੰਸਾ ਨਾਮ ਤੇ ਲਹੂ ਨਦੀਆਂ ਵਹਾਉਂਦੇ ਰਹੇ

 

ਮਾਰ ਧਾੜ ਫੈਲੀ ਬੁਰਛਾ-ਗਰਦੀ ਮੱਚਦੀ ਰਹੀ,

ਘਿਣਾਉਣਾ ਸਾਕਾ ਨਨਕਾਣਾ ਦੁਹਰਾਉਂਦੇ ਰਹੇ

 

ਘਰ ਕਾਰਖ਼ਾਨੇ ਟਰਾਂਸਪੋਰਟ ਤਬਾਹ ਕੀਤੇ ਸਾਰੇ,

ਵਿਸਕੀਆਂ ਪੀਂਦੇ ਰਹੇਬੱਕਰੇ ਬੁਲਾਉਂਦੇ ਰਹੇ

 

ਜ਼ਖਮੀ ਤੜਫਦੇ ਉਡੀਕਦੇ ਰਹੇ ਬਚਾਓ ਛਤਰੀ,

ਤਾੜੀਆਂ ਮਾਰਦੇ ਨਰੈਣੇ ਖਿੱਲੀ ਉਡਾਉਂਦੇ ਰਹੇ

 

ਗਲ ਲਟਕਾ ਕੇ ਬਿੱਲੇ ਧਰਮ ਯੁੱਧ ਦੇ ਨਾਮ ਦੇ,

ਗੁਰਦੁਆਰੇ ਢਾਉਂਦੇ ਰਹੇਮੰਦਿਰ ਬਣਾਉਂਦੇ ਰਹੇ

 

ਸਾਂਭੀ ਬੈਠੇ ਵਜੀਰੀਆਂਸ਼ੜਯੰਤਰ ਦੇ ਪ੍ਰਬੰਧਕ,

ਹਰਿਮੰਦਰ ਢਾਹੁਣ ਤੇ ਜੋ ਦੀਵੇ ਜਗਾਉਂਦੇ ਰਹੇ

 

ਨੰਗੇ ਹੋ ਜਾਣੇ ਨੇ ਰਾਜ-ਭਗਤ ਕਾਨੂੰਨ ਸਨਮੁਖ,

ਚੁਰਾਸੀ ਸੰਨ ਤੋਂ ਜੋ ਸਿਤਮਗਰ ਛੁਪਾਉਂਦੇ ਰਹੇ

 

ਫਾਂਸੀ ਚੜ੍ਹ ਜਾਣੇ ਨੇ, ਪੰਨੂਕਤਲੇਆਮ ਦੇ ਹੀਰੋ,

ਮਰਯਾਦਾ ਪੁਰਸ਼ੋਤਮ ਜੋ ਧਣੁਖ ਚਲਾਉਂਦੇ ਰਹੇ

(ਚਰਨਜੀਤ ਸਿੰਘ ਪੰਨੂ)