Headlines

ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਮੈਨੀਟੋਬਾ ਦੇ ਕੈਬਨਿਟ ਮੰਤਰੀ ਬਣੇ

ਪ੍ਰੀਮੀਅਰ ਵੈਬ ਕੈਨਿਊ ਵਲੋਂ ਮੰਤਰੀ ਮੰਡਲ ਵਿਚ ਤਿੰਨ ਨਵੇਂ ਮੰਤਰੀ ਸ਼ਾਮਿਲ-

ਵਿੰਨੀਪੈਗ (ਸ਼ਰਮਾ) ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਆਪਣੇ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ  3 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਲਿਆ ਹੈ। ਇਹਨਾਂ ਵਿਚ ਮੈਪਲਜ਼ ਤੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ, ਰਿਵਰ ਹਾਈਟਸ ਤੋਂ ਵਿਧਾਇਕ ਮਾਈਕ ਮੋਰੋਜ ਨੂੰ ਅਤੇ ਐਸੀਨੀਬੋਈ ਤੋਂ ਵਿਧਾਇਕ ਨੇਲੀ ਕੈਨੇਡੀ ਨੂੰ ਮੰਤਰੀ ਬਣਾਇਆ ਗਿਆ ਹੈ।
ਪ੍ਰੀਮੀਅਰ ਵੈਬ ਕੈਨਿਊ ਨੇ ਆਪਣੀ ਸਰਕਾਰ ਦੇ ਸਹੁੰ ਚੁੱਕਣ ਦੇ ਇੱਕ ਸਾਲ ਬਾਅਦ ਹੀ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ  ਕੁਝ ਜ਼ਿੰਮੇਵਾਰੀਆਂ ਨੂੰ ਵੰਡਦਿਆਂ ਕੁਝ ਨਵੇਂ ਵਿਭਾਗ ਬਣਾਏ ਹਨ ਤੇ ਕੁਝ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਹਨ।
ਪ੍ਰੀਮੀਅਰ ਕੋਲ ਹੁਣ ਆਪਣੀ ਕੈਬਨਿਟ ਵਿਚ 17 ਮੰਤਰੀ ਹੋਣਗੇ। ਇਹਨਾਂ ਵਿਚ ਨਵੇਂ ਚਿਹਰਿਆਂ ਵਿੱਚੋਂ ਰਿਵਰ ਹਾਈਟਸ ਦੇ ਵਿਧਾਇਕ ਮਾਈਕ ਮੋਰੋਜ਼ ਹਨ ਨੂੰ ਇਨੋਵੇਸ਼ਨ ਅਤੇ ਨਵੀਂ ਤਕਨਾਲੋਜੀ ਵਿਭਾਗ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ।
ਕੈਬਨਿਟ ਵਿੱਚ ਇੱਕ ਹੋਰ ਨਵਾਂ ਚਿਹਰਾ ਅਸੀਨੀਬੋਆ ਦੀ ਵਿਧਾਇਕ ਨੇਲੀ ਕੈਨੇਡੀ ਨੂੰ ਖੇਡ, ਸੱਭਿਆਚਾਰ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ। ਉਹ
ਪਹਿਲੀ ਮੁਸਲਿਮ ਔਰਤ ਹੈ ਜਿਸ ਨੂੰ ਮੈਨੀਟੋਬਾ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਮੈਪਲਜ਼ ਦੇ ਵਿਧਾਇਕ ਮਿੰਟੂ ਸੰਧੂ ਨੂੰ ਜਨਤਕ ਸੇਵਾਵਾਂ ਮੰਤਰੀ ਵਜੋਂ  ਕੈਬਨਿਟ ਵਿੱਚ ਲਿਆ ਗਿਆ ਹੈ।