Headlines

ਓਮੇਕਲ ਗਾਰਡੀਅਨ ਕਾਰਡ ਰਾਹੀਂ ਹੁਣ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਟ੍ਰੇਸਿੰਗ ਸੰਭਵ

ਸਟੈਪਿੰਗ  ਸਟੋਨਜ਼  ਸਕੂਲ ਚੰਡੀਗੜ੍ਹ ਨੇ ਓਮੇਕਲ ਕੰਪਨੀ ਨਾਲ ਪਹਿਲਾ ਇਕਰਾਰਨਾਮਾ ਕੀਤਾ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਮਲਟੀ ਨੈਸ਼ਨਲ ਆਈ ਟੀ ਕੰਪਨੀ ਓਮੈਕਲ ਦੇ ਇੰਜਨੀਅਰਾਂ ਦੁਆਰਾ ਤਿਆਰ ਕੀਤੇ ਓਮੇਕਲ ਗਾਰਡੀਅਨ ਕਾਰਡ  ਨਾਲ ਹੁਣ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਟਰੇਸਿੰਗ ਸੰਭਵ ਹੋ ਜਾਵੇਗੀ। ਜਿਸ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਕੂਲ ਪੁੱਜਣ ਦਾ ਤੇ ਅਧਿਆਪਕਾਂ ਨੂੰ ਛੁੱਟੀ ਤੋਂ ਬਾਅਦ ਬੱਚਿਆਂ ਦੇ ਘਰ ਪਹੁੰਚਣ ਦਾ ਪਤਾ ਲੱਗ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਕ ਚੰਡੀਗੜ੍ਹ ਦੇ ਸਾਬਕਾ ਵਿਦਿਆਰਥੀਆਂ ਤੇ ਹੁਣ ਓਮੇਕਲ ਕੰਪਨੀ ਦੇ ਇੰਜਨੀਅਰਾਂ ਤਵਿਸ਼, ਭਵਜੋਤ ਤੇ ਯਮਨ ਨੇ ਦੱਸਿਆ ਕਿ ਉਹਨਾਂ ਦੀ ਬਚਪਨ ਤੋਂ ਹੀ ਇਹ ਇੱਛਾ ਸੀ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕੋਈ ਇਸ ਤਰ੍ਹਾਂ ਦੀ ਚਿੱਪ ਬਣਾਈ ਜਾਵੇ ਜੋ ਉਹਨਾਂ ਦੀ ਲੋਕੇਸ਼ਨ ਦੱਸ ਸਕੇ। ਇਹ ਸਾਡੀ ਕਈ ਸਾਲਾਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਓਮੇਕਲ ਗਾਰਡੀਅਨ ਸਮਾਰਟ ਆਈਡੀ ਕਾਰਡ ਬਣਾਉਣ ਵਿੱਚ ਸਫਲ ਹੋਏ ਹਾਂ ਜੋ ਕਿ ਰੇਡੀਓ ਵੇਵਜ ਟੈਕਨੋਲਜੀ ਤੇ ਅਧਾਰਤ ਹੈ। ਇਹ ਸਮਾਰਟ ਆਈ ਆਈਡੀ ਕਾਰਡ ਹੁਣ ਪ੍ਰਚਲਤ ਆਈਡੀ ਕਾਰਡ ਦੀ ਥਾਂ ਲਵੇਗਾ। ਇਸ ਸਬੰਧ ਵਿੱਚ ਚਿਲਡਰਨ ਡੇ ਤੇ ਸਾਡਾ ਸਟੈਪਿੰਗ ਸਟੋਨ ਸਕੂਲ ਚੰਡੀਗੜ੍ਹ ਨਾਲ  ਪਹਿਲਾ ਇਕਰਾਰਨਾਮਾ ਹੋ ਗਿਆ ਹੈ। ਜਿਸ ਨਾਲ ਹੁਣ ਇਸ ਸਕੂਲ ਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪੇ ਤੇ ਅਧਿਆਪਕਾਂ ਲਈ ਬੱਚਿਆਂ ਦੀ ਸੁਰੱਖਿਆ ਤੇ ਟਰੇਸਿੰਗ ਯਕੀਨੀ ਹੋ ਜਾਵੇਗੀ। ਇੱਥੇ ਇਹ ਵਰਣਯੋਗ ਹੈ ਕਿ ਕੰਪਨੀ ਦੇ ਮੁੱਖ ਦਫਤਰ ਟਰੋਂਟੋ ਕਨੇਡਾ ਵਿੱਚ ਤੇ ਚੰਡੀਗੜ੍ਹ ਵਿੱਚ ਸਥਿਤ ਹਨ ਜਦ ਕਿ ਮਾਰਕੀਟਿੰਗ ਦਫਤਰ ਆਸਟਰੇਲੀਆ ਤੇ ਅਮਰੀਕਾ ਵਿੱਚ ਸਥਿਤ ਹਨ।ਤਾਵਿਸ਼ ਤੇ ਭਵਜੋਤ ਕਨੇਡਾ ਦੇ ਟੋਰਾਂਟੋ ਦਫਤਰ ਤੇ ਯਮਨ ਓਮੇਕਲ ਦੇ ਚੰਡੀਗੜ੍ਹ ਦਫਤਰ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਭਵਜੋਤ ਦੇ ਪਿਤਾ ਜੀ  ਡਾਕਟਰ ਹਰਜਿੰਦਰ ਸਿੰਘ ਜਿੰਦੀ ਰਿਟਾਇਰਡ ਕੰਜਰਵੇਟਰ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਤੇ ਹੁਣ ਮੌਜੂਦਾ ਸਰਪੰਚ ਪਿੰਡ ਕੁੱਲਗਰਾ ਜਿਲਾ ਰੂਪਨਗਰ ਨੇ ਦੱਸਿਆ ਕਿ ਭਵਜੋਤ ਸ਼ੁਰੂ ਤੋਂ ਹੀ ਮਿਹਨਤੀ ਤੇ ਹੋਣਹਾਰ ਵਿਦਿਆਰਥੀ ਰਿਹਾ ਹੈ। ਸਾਨੂੰ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਸਮਾਰਟ ਆਈਡੀ ਕਾਰਡ ਤੇ ਹਮੇਸ਼ਾ  ਮਾਣ ਰਹੇਗਾ |