Headlines

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਪੰਜਾਬੀ ਸਾਹਿਤਕ ਕਾਨਫਰੰਸ 16-17 ਨਵੰਬਰ ਨੂੰ

ਸਰੀ, 14 ਨਵੰਬਰ (ਹਰਦਮ ਮਾਨ)-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ (ਵਿਪਸਾਅ) ਵੱਲੋਂ 24ਵੀਂ ਸਾਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 16 ਅਤੇ 17 ਨਵੰਬਰ 2024 ਨੂੰ ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਮੁੱਖ ਬੁਲਾਰੇ ਕੁਲਵਿੰਦਰ ਅਤੇ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਹੈ ਕਿ ਇਹ ਕਾਨਫਰੰਸ ਡਾਕਟਰ ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗੀ।

16 ਨਵੰਬਰ 2024 ਨੂੰ ਇਹ ਕਾਨਫਰੰਸ ਸ਼ਾਮ 4 ਵਜੇ ਤੋਂ 9 ਵਜੇ ਤੱਕ ਹੋਵੇਗੀ ਜਿਸ ਵਿਚ ਸਾਹਿਤਕ ਸ਼ਖ਼ਸੀਅਤਾਂ ਨਾਲ ਜਾਣ ਪਛਾਣ ਕਰਵਾਈ ਜਾਵੇਗੀ ਅਤੇ ਸੁਖਦੇਵ ਸਾਹਿਲ, ਜੇ.ਐਸ. ਚੰਦਨ, ਪਰਮਿੰਦਰ ਗੁਰੀ, ਸੁਰਿੰਦਰ ਪਾਲ ਸਿੰਘ ਅਤੇ ਮੀਨੂ ਸਿੰਘ ਵੱਲੋਂ ਸੰਗੀਤਕ ਮਹਿਫਲ ਸਜਾਈ ਜਾਏਗੀ। 17 ਨਵੰਬਰ 2024 ਨੂੰ ਇਹ ਕਾਨਫਰੰਸ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੋਵੇਗੀ ਜਿਸ ਵਿੱਚ ਵਿਸ਼ਵ ਪਰਿਪੇਖ ਵਿੱਚ ਪੰਜਾਬੀ ਬੋਲੀ ਦੀ ਹੋਂਦ ਨੂੰ ਦਰਪੇਸ਼ ਸੰਕਟ, ਇਸ ਦੇ ਹੱਲ ਅਤੇ ਪੰਜਾਬੀ ਸਾਹਿਤ ਦੇ ਵੱਖ ਵੱਖ ਪੱਖਾਂ ਉੱਪਰ ਗੰਭੀਰ ਵਿਚਾਰ ਚਰਚਾ ਹੋਵੇਗੀ। ਉਪਰੰਤ ਦੇਸ਼ ਵਿਦੇਸ਼ ਤੋਂ ਆਏ ਕਵੀ ਅਤੇ ਸਥਾਨਕ ਕਵੀ ਆਪਣੀ ਸ਼ਾਇਰੀ ਪੇਸ਼ ਕਰਨਗੇ।

ਇਸ ਕਾਨਫਰੰਸ ਵਿੱਚ ਭਾਰਤ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਤੋਂ ਨਾਮਵਰ ਸਾਹਿਤਿਕ ਸ਼ਖਸੀਅਤਾਂ ਸ਼ਾਮਿਲ ਹੋ ਰਹੀਆਂ ਹਨ ਜਿਹਨਾਂ ਵਿੱਚ ਡਾ. ਵਰਿਆਮ ਸਿੰਘ ਸੰਧੂ, ਜਸਵਿੰਦਰ, ਡਾ. ਲਖਵਿੰਦਰ ਜੌਹਲ, ਡਾ. ਰਾਜੇਸ਼ ਸ਼ਰਮਾ, ਡਾ. ਮੋਹਨ ਤਿਆਗੀ, ਅਰਤਿੰਦਰ ਸੰਧੂ, ਕ੍ਰਿਸ਼ਨ ਭਨੋਟ, ਰਵਿੰਦਰ ਸਹਿਰਾਅ, ਸਤੀਸ਼ ਗੁਲਾਟੀ, ਸੁਰਜੀਤ ਟੋਰਾਂਟੋ, ਸੁਰਿੰਦਰ ਸੋਹਲ, ਕੁਲਵਿੰਦਰ ਖਹਿਰਾ, ਰਾਜਵੰਤ ਰਾਜ, ਸੁਰਿੰਦਰ ਸਿੰਘ ਸੁੰਨੜ, ਡਾ. ਸੁਹਿੰਦਰਬੀਰ, ਪਿਆਰਾ ਸਿੰਘ ਕੁੱਦੋਵਾਲ, ਹਰਦਮ ਮਾਨ, ਦਲਵੀਰ ਕੌਰ, ਜਸਪ੍ਰੀਤ ਕੌਰ ਅਤੇ ਅਵੀ ਸੰਧੂ ਸ਼ਾਮਲ ਹਨ। ਪ੍ਰਬੰਧਕਾਂ ਨੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।