Headlines

ਬੀਸੀ ਐਨਡੀਪੀ ਸਰਕਾਰ ਦੀ ਕਾਕਸ ਦਾ ਐਲਾਨ

ਵਿਕਟੋਰੀਆ – ਅੱਜ ਨਵੀਂ ਬੀਸੀ ਐਨਡੀਪੀ ਸਰਕਾਰ ਦੇ ਕਾਕਸ ਐਗਜ਼ੈਕਟਿਵ ਦੀ ਨਿਯੁਕਤੀ ਕੀਤੀ ਗਈ ਹੈ। ਸਪੀਕਰ, ਡਿਪਟੀ ਸਪੀਕਰ, ਅਤੇ ਕਮੇਟੀ ਦੇ ਡਿਪਟੀ ਚੇਅਰ ਲਈ ਉਮੀਦਵਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ।

 ਬੀਸੀ ਐਨਡੀਪੀ ਸਰਕਾਰ ਦੀ ਕਾਕਸ ਐਗਜ਼ੈਕਟਿਵ:

  • ਪ੍ਰੀਮੀਅਰ – ਡੇਵਿਡ ਐਬੀ (ਵੈਨਕੂਵਰ-ਪੌਇੰਟ ਗਰੇਅ)
  • ਡਿਪਟੀ ਪ੍ਰੀਮੀਅਰ – ਨਿਕੀ ਸ਼ਰਮਾ (ਵੈਨਕੂਵਰ-ਹੈਸਟਿੰਗਜ਼)
  • ਗਵਰਨਮੈਂਟ ਹਾਊਸ ਲੀਡਰ – ਮਾਈਕ ਫਾਰਨਵਰਥ (ਪੋਰਟ ਕੋਕਵਿਟਲਮ)
  • ਡਿਪਟੀ ਗਵਰਨਮੈਂਟ ਹਾਊਸ ਲੀਡਰ – ਰਵੀ ਪਾਰਮਰ (ਲੈਂਗਫੋਰਡ-ਹਾਈਲੈਂਡਸ)
  • ਕਾਕਸ ਚੇਅਰ – ਸਟੈਫਨੀ ਹਿੱਗਿੰਸਨ (ਲੇਡੀਸਮਿਥ-ਓਸ਼ਨਸਾਈਡ)
  • ਡਿਪਟੀ ਕਾਕਸ ਚੇਅਰ – ਰੋਹਿਨੀ ਅਰੋੜਾ (ਬਰਨਾਬੀ ਈਸਟ)
  • ਗਵਰਨਮੈਂਟ ਵਿਪ – ਜੈਨਟ ਰਾਊਟਲਿਜ (ਬਰਨਾਬੀ ਨਾਰਥ)
  • ਡਿਪਟੀ ਗਵਰਨਮੈਂਟ ਵਿਪ – ਅਮਨਾ ਸ਼ਾਹ (ਸਰੀ ਸਿਟੀ ਸੈਂਟਰ)

ਇਸਦੇ ਇਲਾਵਾ, ਕਾਕਸ ਇਕਜ਼ੈਕਟਿਵ ਦੇ ਨਾਲ, ਰਾਜ ਚੌਹਾਨ (ਬਰਨਾਬੀ-ਨਿਊ ਵੈਸਟਮਿਨਸਟਰ) ਨੂੰ ਹਾਊਸ ਦੇ ਸਪੀਕਰ  ਲਈ ਦੁਬਾਰਾ ਨਾਮਜ਼ਦ ਕੀਤਾ ਗਿਆ। ਮੇਬਲ ਐਲਮੋਰ (ਵੈਨਕੂਵਰ-ਕੈਨਸਿੰਗਟਨ) ਨੂੰ ਡਿਪਟੀ ਸਪੀਕਰ ਲਈ ਨਾਮਜ਼ਦ ਕੀਤਾ ਗਿਆ ਅਤੇ ਜਾਰਜ ਐਂਡਰਸਨ (ਨੈਨਾਈਮੋ-ਲੈਂਟਜ਼ਵਿਲ) ਨੂੰ ਕਮੇਟੀ ਆਫ ਦ ਹੋਲ ਦੇ ਡਿਪਟੀ ਚੇਅਰ ਲਈ ਨਾਮਜ਼ਦ ਕੀਤਾ ਗਿਆ। ਇਹ ਪਦਵੀਆਂ ਨਵੀਂ ਪਾਰਲੀਮੈਂਟ ਦੀ ਪਹਿਲੀ ਬੈਠਕ ਵਿੱਚ ਹਾਊਸ ਵੱਲੋਂ ਚੁਣੀਆਂ ਜਾਣਗੀਆਂ।