Headlines

ਕੈਲਗਰੀ ਵਿਚ ਦੀਵਾਲੀ ਮੇਲਾ ਧੂਮਧਾਮ ਨਾਲ ਮਨਾਇਆ

ਕੈਲਗਰੀ ( ਦਲਵੀਰ ਜੱਲੋਵਾਲੀਆ)-ਬੀਤੇ ਦਿਨੀਂ ਵਾਰਿਸ ਪ੍ਰੋਡਕਸ਼ਨ ਐਂਡ ਆਲ ਇਨ ਵੰਨ ਆਟੋ ਸਰਵਿਸ ਵਲੋਂ  ਪਰੋ ਟੈਕਸ ਬਲੌਕ  ਐਂਡ ਗਲੋਬਲ ਹਾਇਰ ਦੇ ਸਹਿਯੋਗ ਨਾਲ ਦੀਵਾਲੀ ਮੇਲਾ ਪੌਲਿਸ਼ ਕੈਨੇਡੀਅਨ ਕਲਚਰਲ ਸੈਂਟਰ ਕੈਲਗਰੀ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ । ਇਸ ਮੇਲੇੇ ਦੌਰਾਨ ਉਘੇ ਗਾਇਕ ਮੰਗੀ ਮਾਹਲ, ਹਰਫ ਚੀਮਾ, ਵੀਰ ਦਵਿੰਦਰ, ਗੁਣਤਾਜ ਦੰਦੀਵਾਲ, ਗਗਨ ਥਿੰਦ, ਅਰਸ਼ ਕੌਰ, ਗੁਰਜਾਨ ਤੇ ਦਿਲਜੀਤ ਸੰਧੂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਤੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਹਾਸਰਸ ਕਲਾਕਾਰ ਭੋਟੂ ਸ਼ਾਹ ਨੇ ਆਪਣੀ ਕਲਾਕਾਰੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾ ਛੱਡੀਆਂ। ਮੇਲੇ ਦੌਰਾਨ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ ਤੇ ਅਮਰਪ੍ਰੀਤ ਸਿੰਘ ਗਿੱਲ ਨੇ ਮੁੱਖ ਮਹਿਮਾਨਾ ਵਜੋਂ ਸ਼ਮੂਲੀਅਤ ਕੀਤੀ ਤੇ ਮੇਲਾ ਪ੍ਰਬੰਧਕਾਂ ਨੂੰ ਸਫਲ ਮੇਲੇ ਲਈ ਵਧਾਈਆਂ ਦਿੱਤੀਆਂ।   ਇਸ ਮੌਕੇ ਮੇਲਾ ਪ੍ਰਬੰਧਕ- ਸੁੱਖ ਟਿਵਾਣਾ, ਸਿੱਧੂ,ਮਨਦੀਪ ਦੁੱਗਲ ਤੇ ਜਤਿੰਦਰ ਸਹੇੜੀ ਨੇ ਮੇਲੇ ਦੀ ਸਫਲਤਾਂ ਲਈ ਕਲਾਕਾਰਾਂ, ਵਲੰਟੀਅਰਾਂ ਤੇ ਲੋਕਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

ਹੋਰਨਾਂ ਤੋਂ ਇਲਾਵਾ  ਲਵ ਬਰਾੜ, ਮੱਟਾ, ਹਰਪਿੰਦਰ ਸਿੱਧੂ, ਗੁਰਵਿੰਦਰ ਢਿੱਲੋਂ, ਪਰਮ ਸੰਘਾ, ਰਣਦੀਪ ਸੰਧੂ, ਕਰਮ ਸੰਧੂ, ਬਲਵਿੰਦਰ ਵਿਰਕ, ਮਨਦੀਪ ਦੁੱਗਲ, ਖੁਸ਼ ਸਿੱਧੂ, ਪਾਲ ਏ ਵੰਨ ਟੋਇੰਗ, ਰਣਜੀਤ ਹਾਂਸ, ਕੁਲਦੀਪ ਸਿੱਧੂ, ਗੁਰਜਾਨ ਸਿੰਗਰ, ਦਲਜੀਤ ਸੰਧੂ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।