Headlines

ਐਡਮਿੰਟਨ ਵਿਖੇ ਸਾਕਾ ਜੂਨ 1984 ਅਤੇ ਨਵੰਬਰ 84 ਦੇ ਸਿੱਖ ਕਤਲੇਆਮ ਦੀ ਯਾਦ ਵਿਚ ਸਮਾਗਮ 

ਐਡਮਿੰਟਨ (ਗੁਰਪ੍ਰੀਤ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਸਾਕਾ ਜੂਨ 1984 ਅਤੇ ਨਵੰਬਰ 1984 ਸਿੱਖ ਕਤਲੇਆਮ ਦੀ ਯਾਦ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੈਨੇਡਾ ਅਤੇ ਸਿੱਖ ਯੂਥ ਐਡਮਿੰਟਨ ਵਲੋਂ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੂਆਰਾ 133 ਐਵੀਨਿਊ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਉਘੇ ਸਿੱਖ ਵਿਦਵਾਨ ਡਾ: ਅਮਰਜੀਤ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਸ਼ਹੀਦ ਦੀਪ ਹੇਰਾਂ ਅਤੇ ਸ਼ਹੀਦ ਦੀਪਾ ਦੌਲਤਪੁਰ ਦੇ ਪਰਿਵਾਰਕ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਕਮਲਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਅਤੇ ਡਾ: ਅਮਰਜੀਤ ਸਿੰਘ, ਸ: ਗੁਰਦੇਵ ਸਿੰਘ ਮਿਸ਼ੀਗਨ ਟੀ ਵੀ 84, ਸ: ਕਮਲਜੀਤ ਸਿੰਘ ਬੀ ਸੀ, ਸ: ਅੰਮ੍ਰਿਤ ਸਿੰਘ ਬੀ ਸੀ, ਸ: ਹਰਕੀਰਤ ਸਿੰਘ ਪੰਜਾਬ ਗਾਰਡੀਅਨ , ਸ: ਅਮਰਜੀਤ ਸਿੰਘ ਬੀ ਸੀ, ਸ: ਧਰਮਨਜੀਤ ਸਿੰਘ ਬੀ ਸੀ ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਦੀ ਰਸਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀ ਸੀ ਦੇ ਪ੍ਰਧਾਨ ਸ: ਧਰਮ ਸਿੰਘ, ਸਿੱਖ ਯੂਥ ਐਡਮਿੰਟਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਐਡਮਿੰਟਨ ਦੇ ਮੁੱਖ ਸੇਵਾਦਾਰ ਸ: ਮਲਕੀਤ ਸਿੰਘ ਢੇਸੀ, ਸ: ਗੁਲਜ਼ਾਰ ਸਿੰਘ ਨਿਰਮਾਣ, ਸ: ਅਰਵਿੰਦਰ ਸਿੰਘ ਤੇ ਹੋਰ ਪਤਵੰਤਿਆਂ ਵੱਲੋਂ ਅਦਾ ਕੀਤੀ ਗਈ।