Headlines

ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਨਮਾਨ

ਵੈਨਕੂਵਰ (ਜੋਗਿੰਦਰ ਸਿੰਘ ਸੁੰਨੜ) ਸੰਸਾਰ ਦੀ ਚਰਚਿਤ ਪੰਜਾਬੀ ਮਾਂ ਬੋਲੀ ਦੇ ਅੰਤ੍ਰਰਾਸ਼ਟਰੀ ਖੇਡ ਪੱਤ੍ਰਕਾਰ ਸਰੀ ਕਨੇਡਾ ਵਾਸੀ ਸੰਤੋਖ ਸਿੰਘ ਮੰਡੇਰ ਦਾ ਵੈਨਕੂਵਰ ਵਿਚ ਸਿੱਖਾਂ ਦੀ ਸਿਰਮੌਰ ਸੰਸਥਾ ਖਾਲਸਾ ਦੀਵਾਨ ਸੁਸਾਇਟੀ-ਗੁਰਦਵਾਰਾ ਸਾਹਿਬ ਰੌਸ ਸਟਰੀਟ ਦੀ ਪ੍ਰਬੰਧਕ ਕਮੇਟੀ ਵਲੋ ਉਨ੍ਹਾਂ ਦੀਆਂ ਖੇਡਾਂ, ਪੱਤਰਕਾਰ ਸੇਵਾਵਾਂ ਅਤੇ ਪੈਰਿਸ-2024 ਉਲੰਪਿਕ ਗੇਮਜ ਫਰਾਂਸ ਦੀ ਕਵਰੇਜ ਲਈ ਉਚੇਚਾਂ ਸਨਮਾਨ ਕੀਤਾ ਗਿਆ| ਸੰਤੋਖ ਸਿੰਘ ਮੰਡੇਰ ਪਿਛਲੇ 40 ਸਾਲਾਂ ਦੇ ਸਰੀ-ਕਨੈਡਾ ਤੋ ਪ੍ਰਕਾਸਿ਼ਤ ਹੁੰਦੇ ਸ਼ਹੀਦ ਸਰਦਾਰ ਤਾਰਾ ਸਿੰਘ ਹੇਅਰ ਦੇ ਸਥਾਪਿਕ ਉਤਰੀ ਅਮਰੀਕਾ ਦੇ ਹਫਤਾਬਾਰੀ ਨਾਮੀ ਰੰਗਦਾਰ ਅੱਖਬਾਰ ‘ਇੰਡੋ ਕਨੇਡੀਅਨ ਟਾਈਮਜ’ ਨਾਲ ਇਸ ਖੇਤਰ ਵਿਚ ਕੰਮ ਕਰ ਰਹੇ| ਗੁਰਦਵਾਰਾ ਸਾਹਿਬ ਰੌਸ ਸਟਰੀਟ-ਵੈਨਕੂਵਰ ਦੇ ਸਲਾਨਾ ਬੱਬਰ ਸ਼ਹੀਦਾਂ ਦੀ ਯਾਦ ਦੇ ਟੂਰਨਾਮੈਟ ਤੇ ਸਲਾਨਾ ਵਿਸਾਖੀ ਨਗਰ ਕੀਰਤਨ ਵਿਚ ਉਨ੍ਹਾਂ ਦੀਆਂ ਸੇਵਾਵਾਂ ਵਿਸ਼ੇਸ਼ ਹੁੰਦੀਆਂ ਹਨ| ਸੰਸਾਰ ਪੱਧਰ ਉਪੱਰ ਖੇਡਾਂ ਦੇ ਖੇਤਰ ਵਿਚ ਉਲੰਪਿਕ ਗੇਮਜ, ਕਾਮਨਵੈਲਥ ਗੇਮਜ, ਏਸ਼ੀਅਨ ਗੁੇਮਜ, ਕਬੱਡੀ ਵਰਲਡ ਕੱਪ ਤੇ ਕੁਸ਼ਤੀ ਚੈਮਪੀਅਨਸਿ਼ਪਾਂ ਵਿਚ ਸ਼ਾਨਦਾਰ ਫੋਟੋਆਂ, ਜਾਨਦਾਰ ਖੇਡ ਲੇਖਾਂ ਲਈ ਜਾਂਣੇ ਜਾਂਦੇ ਹਨ ਅਤੇ ਅੰਤ੍ਰਰਾਸ਼ਟਰੀ ਪ੍ਰਵਾਨਿਤ ਈ ਪੀ-ਮੀਡੀਆ ਹਨ| ਏ ਆਈ ਪੀ ਐਸ (ਇੰਨਟਰਨੈਸ਼ਲ ਸਪੋਰਟਸ ਪਰੈਸ ਐਸੋਸੀਏਸ਼ਨ) ਦੇ ਸਥਾਈ ਮੈਬਰ ਹਨ| ਤਿੰਨ ਪੰਜਾਬੀ-ਅੰਗਰੇਜੀ ਵਿਚ ਰੰਗਦਾਰ ‘ਕੌਫੀ ਟੇਬਲ’ ਕਿਤਾਬਾਂ ‘ਗੁਰਦਵਾਰਾ’ਜ ਅਰਾਊਡ ਦੀ ਵਰਲਡ-1992 ਵਿਚ, ‘ਸਿਟੀ ਆਫ ਲੰਡਨ ਤੇ 30ਵੀਆਂ ਉਲੰਪਿਕ ਗੇਮਜ 2012’ 2014 ਵਿਚ, ‘ਦੀ ਲੀਜੈਡ ਆਫ ਸਪੋਰਟਸ-ਕਬੱਡੀ ਵਰਲਡ ਕੱਪ-2020’ 2024 ਵਿਚ, ਪ੍ਰਕਾਸਿ਼ਤ ਹਨ| ਗੁਰਦਵਾਰਾ ਸਾਹਿਬ ਵਿਖੇ ਤਸਵੀਰ ਵਿਚ ਸਰਦਾਰ ਜਗਦੀਪ ਸਿੰਘ ਸੰਘੇੜਾ-ਵਾਈਸ ਪ੍ਰਧਾਨ, ਮਲਕੀਤ ਸਿੰਘ ਧਾਮੀ-ਸਾਬਕਾ ਪ੍ਰਧਾਨ, ਕੁੱਲਦੀਪ ਸਿੰਘ ਥਾਂਦੀ-ਪ੍ਰਧਾਨ ਸਾਹਿਬ, ਸੰਤੋਖ ਸਿੰਘ ਮੰਡੇਰ-ਖੇਡ ਪੱਤ੍ਰਕਾਰ, ਕਸ਼ਮੀਰ ਸਿੰਘ ਧਾਲੀਵਾਲ-ਜਨਰਲ ਸੱਕਤਰ, ਗੁਰਬਖਸ਼ ਸਿੰਘ ਬਾਗੀ ਸੰਘੇੜਾ-ਖੇਡ ਸੱਕਤਰ, ਹਰਸਿਮਰਨ ਸਿੰਘ ਔਜਲਾ-ਰੀਕਾਰਡਿੰਗ ਸੱਕਤਰ ਹਾਜਰ ਸਨ|