ਅੰਮ੍ਰਿਤਸਰ:- 18 ਨਵੰਬਰ -ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਉਘੇ ਧਰਮ ਸ਼ਾਸਤਰੀ, ਸਿੱਖ ਚਿੰਤਕ, ਸ. ਵਰਿਆਮ ਸਿੰਘ ਜੋ ਅੱਜ ਕੱਲ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨਾਲ ਵਿਦਿਅਕ ਮਾਹਿਰ ਦੇ ਸਹਿਯੋਗੀ ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਦਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਛਾਉਣੀ ਬੁੱਢਾ ਦਲ ਵਿਖੇ ਪੁੱਜਣ ਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ।
ਰਸਮੀ ਸਮਾਗਮ ਸਮੇਂ ਸ. ਬੇਦੀ ਨੇ ਸ. ਵਰਿਆਮ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਖੋਜੀ ਬਿਰਤੀ ਵਾਲੇ ਸਾਊ ਤੇ ਉਘੇ ਵਿਦਵਾਨ ਹਨ, ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸੇਵਾ ਕਾਲ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਕ ਪੱਤਰ ‘ਗੁਰਮਤਿ ਪ੍ਰਕਾਸ਼’ ਦੀ ਲੰਮਾ ਸਮਾਂ ਸੰਪਾਦਨਾ ਕਾਰਜ ਕੀਤਾ ਫਿਰ ਉਹ ਮੀਤ ਸਕੱਤਰ, ਵਧੀਕ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਸ. ਬੇਦੀ ਨੇ ਕਿਹਾ ਵਰਨਯੋਗ ਹੈ ਕਿ ਸ. ਵਰਿਆਮ ਸਿੰਘ ਸੋਹਣੀ ਸੀਰਤ ਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਦੇ ਮਾਲਕ ਹਨ, ਸਿੱਖਾਂ ਦੀ ਪੁਰਾਤਨ ਸੰਸਥਾ ਚੀਫ਼ ਖਾਲਸਾ ਦੀਵਾਨ ਦੇ ਸਪਤਾਹਿਕ ਤੇ ਮਾਸਿਕ ਪੱਤਰ ਖਾਲਸਾ ਐਡਵੋਕੇਟ ਦੇ ਉਹ ਸੰਪਾਦਕ ਰਹੇ। ਸ. ਬੇਦੀ ਨੇ ਕਿਹਾ ਕਿ ਵਰਿਆਮ ਸਿੰਘ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਂਦੇ ਰਹੇ ਹਨ। ਦੀਵਾਨ ਦੇ ਉਹ ਅੱਜ ਵੀ ਮੈਂਬਰ ਵਜੋਂ ਸੇਵਾ ਨੇ ਕਰ ਰਹੇ ਹਨ। ਖਡੂਰ ਸਾਹਿਬ ਦੇ ਵਿਦਿਅਕ ਖੇਤਰ ਵਿੱਚੋਂ ਜੋ ਬਾਬਾ ਸੇਵਾ ਸਿੰਘ ਜੀ ਵੱਲੋਂ ਤਮੀਰ ਕਰਵਾਏ ਗਏ ਹਨ ਜਾਂ ਹੋ ਰਹੇ ਵਿੱਚ ਸਲਾਹਕਾਰ ਵਜੋਂ ਉਹਨਾਂ ਦੀ ਵਿਸ਼ੇਸ਼ ਭੂਮਿਕਾ ਹੈ। ਉਨਾਂ ਦੇ ਅੱਜ ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਪ੍ਰਕਾਸ਼ਿਤ ਹੁੰਦੇ ਮਾਸਕ ਪੱਤਰ “ਨਿਹੰਗ ਸਿੰਘ ਸੰਦੇਸ” ਦੇ ਦਫਤਰ ਪਹੁੰਚਣ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਭਗਤ ਸਿੰਘ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਸ. ਪਰਮਜੀਤ ਸਿੰਘ ਬਾਜਵਾ ਤੇ ਹੋਰ ਸਾਥੀਆਂ ਨੇ ਯਾਦਗਾਰੀ ਚਿੰਨ੍ਹਾਂ, ਧਾਰਮਿਕ ਪੁਸਤਕਾਂ ਭੇਟ ਕਰਕੇ ਸ. ਵਰਿਆਮ ਸਿੰਘ ਨੂੰ ਸਨਮਾਨਿਤ ਕੀਤਾ।