Headlines

ਆਸਟਰੇਲੀਆ ਵਿਚ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਲਈ ਬਿਲ ਪੇਸ਼

ਮੈਲਬੌਰਨ-ਆਸਟਰੇਲੀਆ ਦੇ ਸੰਚਾਰ ਮੰਤਰੀ ਨੇ ਆਨਲਾਈਨ ਸੁਰੱਖਿਆ ਤਹਿਤ ਵਿਸ਼ਵ ਦਾ ਪਹਿਲਾ ਕਾਨੂੰਨ ਸੰਸਦ ਵਿਚ ਪੇਸ਼ ਕੀਤਾ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੀ ਪਾਬੰਦੀ ਲਾਏਗਾ। ਮੰਤਰੀ ਮਿਸ਼ੈਲ ਰੋਲੈਂਡ ਨੇ ਕਿਹਾ ਕਿ ਅੱਜ ਕਿਹਾ ਕਿ ਅਜੋਕੇ ਸਮੇਂ ਆਨਲਾਈਨ ਸੁਰੱਖਿਆ ਮਾਪਿਆਂ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਟਿਕਟੌਕ, ਫੇਸਬੁੱਕ, ਸਨੈਪਚੈਟ, ਰੈਡਿੱਟ, ਐਕਸ ਅਤੇ ਇੰਸਟਾਗ੍ਰਾਮ ਉਹ ਪਲੇਟਫਾਰਮ ਹਨ ਜੋ ਛੋਟੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਤੋਂ ਨਾਕਾਮ ਰਹੇ ਤਾਂ ਉਨ੍ਹਾਂ ’ਤੇ ਪੰਜ ਕਰੋੜ ਆਸਟ੍ਰੇਲਿਆਈ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ। ਰੋਲੈਂਡ ਨੇ ਕਿਹਾ, ‘ਇਹ ਬਿੱਲ ਸਮਾਜ ’ਚ ਨਵੀਆਂ ਕਦਰਾਂ-ਕੀਮਤਾਂ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸੋਸ਼ਲ ਮੀਡੀਆ ਤੱਕ ਪਹੁੰਚ ਆਸਟਰੇਲੀਆ ’ਚ ਵੱਡੇ ਹੋਣ ਦੀ ਪਰਿਭਾਸ਼ਾ ਨਹੀਂ ਹੈ।’