Headlines

ਸੈਵਨ ਓਕ ਮਾਲ ਦੇ ਬਾਹਰ ਇਕ ਔਰਤ, ਬਜੁਰਗ ਔਰਤ ਦੀ ਮੁੰਦਰੀ ਉਤਾਰਕੇ ਭੱਜੀ

ਐਬਟਸਫੋਰਡ-ਪੁਲਿਸ ਵਿਭਾਗ ਜਨਤਾਂ ਨੂੰ ਉਸ ਔਰਤ ਦੀ ਪਛਾਣ ਕਰਨ ਲਈ ਕਹਿ ਰਿਹਾ ਹੈ ਜਿਸ ਨੇ 85 ਸਾਲਾ ਬਜੁਰਗ ਔਰਤ ਦੀ ਹੱਥ ਵਿਚੋਂ ਮੰਗਣੀ ਵਾਲੀ ਮੁੰਦਰੀ ਚੋਰੀ ਕਰ ਲਈ ਹੈ। ਐਬਟਸਫੋਰਡ ਪੁਲਿਸ ਵਿਭਾਗ ਦੇ ਸਾਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਘਟਨਾ 18 ਨਵੰਬਰ ਨੂੰ ਦੁਪਹਿਰ ਇਕ ਵਜੇ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਪੀੜਤ ਸੈਵਨਓਕਸ ਸ਼ਾਪਿੰਗ ਸੈਂਟਰ ਤੋਂ ਜਾ ਰਹੀ ਸੀ ਜਦੋਂ ਪਾਰਕਿੰਗ ਵਿਚ ਇਕ ਅਣਪਛਾਤੀ ਔਰਤ ਉਸ ਕੋਲ ਆਈ ਅਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਸ਼ੱਕੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨੇ ਜ਼ਬਰੀ ਉਸ ਦੇ ਹੱਥ ਵਿਚੋਂ ਮੁੰਦਰੀ ਖੋਹ ਲਈ। ਸ਼ੱਕੀ ਔਰਤ ਤੁਰੰਤ ਦੌੜ ਗਈ ਅਤੇ ਇਕ ਐਸਯੂਵੀ ਵਿਚ ਸਵਾਰ ਹੋ ਕੇ ਦੌੜ ਗਈ ਜਿਹੜੀ ਉਸ ਦੀ ਉਡੀਕ ਕਰ ਰਹੀ ਸੀ।