ਓਟਵਾ-ਪੰਜ ਪ੍ਰਵਾਸੀਆਂ ਜਿਹੜੇ ਕੈਨੇਡਾ ਨੂੰ ਆਉਂਦੇ ਹਨ ਵਿਚੋਂ ਇਕ ਆਖਰਕਾਰ 25 ਸਾਲਾਂ ਦੇ ਅੰਦਰ ਦੇਸ਼ ਛੱਡ ਜਾਂਦਾ ਹੈ ਅਤੇ ਇਨ੍ਹਾਂ ਵਿਚੋਂ ਇਕ ਤਿਹਾਈ ਲੋਕ ਤਾਂ ਪਹਿਲੇ ਪੰਜ ਸਾਲਾਂ ਵਿਚ ਹੀ ਚਲੇ ਜਾਂਦੇ ਹਨ। ਇਹ ਖੋਜ ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਐਂਡ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਵਿਚ ਸਾਹਮਣੇ ਆਈ ਹੈ ਜਿਸ ਨੇ ਦੂਸਰੀ ਵਾਰ ਅਗਾਂਹਵਧੂ ਪ੍ਰਵਾਸ ਦੇ ਮੁੱਦੇ ’ਤੇ ਝਾਤ ਮਾਰੀ ਹੈ। ਰਿਪੋਰਟ 2020 ਦੇ ਅਖੀਰ ਤੱਕ ਇਕੱਤਰ ਕੀਤੇ ਗਏ ਅੰਕੜਿਆਂ ’ਤੇ ਆਧਾਰਤ ਹੈ। ਇਸ ਨੇ ਪਾਇਆ ਕਿ ਪਿਛਲੇ 30 ਸਾਲਾਂ ਵਿਚ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ। 2020 ਵਿਚ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਸਿਖਰ ’ਤੇ ਸੀ।