Headlines

ਪੰਜਾਬੀ ਡਰਾਈਵਰ ਨਵਜੀਤ ਸਿੰਘ ਦੇ ਦੇਸ਼ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ

ਲਾਪ੍ਰਵਾਹੀ ਕਾਰਣ ਵਾਪਰੇ ਹਾਦਸੇ ਦੌਰਾਨ ਮਾਂ -ਧੀ ਦੀ ਹੋਈ ਮੌਤ-

ਵਿੰਨੀਪੈਗ-ਓਨਟਾਰੀਓ ਦੇ ਇੱਕ 25 ਸਾਲਾ ਨੌਜਵਾਨ ਲਈ ਦੇਸ਼ ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਜਿਸਦੇ  ਖਿਲਾਫ ਮੈਨੀਟੋਬਾ ਵਿੱਚ ਇੱਕ ਸੈਮੀ ਟਰੇਲਰ ਟਰੱਕ ਚਲਾਉਦਿਆਂ ਸਟਾਪ ਸਾਈਨ ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹਨ ਤੇ ਇਸ ਹਾਦਸੇ ਵਿਚ ਮਾਂ ਅਤੇ ਧੀ ਦੀ ਮੌਤ ਹੋ ਗਈ ਸੀ।
ਆਰ ਸੀ ਐਮ ਪੀ ਨੇ ਬੁੱਧਵਾਰ ਨੂੰ ਨਵਜੀਤ ਸਿੰਘ ‘ਤੇ ਖਤਰਨਾਨਕ ਢੰਗ ਨਾਲ ਮੋਟਰ ਵਾਹਨ ਚਲਾਉਣ ਦੇ ਦੋ ਦੋਸ਼ ਲਗਾਏ ਹਨ, ਜਿਸ ਵਿਚ ਦੋ ਲੋਕਾਂ ਦੀ ਜਾਨ ਗਈ ਅਤੇ ਇੱਕ ਪੁਲਿਸ ਅਧਿਕਾਰੀ ਦੇ ਕੰਮ ਵਿਚ  ਰੁਕਾਵਟ ਪਾਉਣਾ ਸ਼ਾਮਿਲ ਹੈ।
ਵਿੰਨੀਪੈਗ ਵਿੱਚ ਵਾਪਰੇ ਹਾਦਸੇ ਉਪਰੰਤ ਬਰੈਂਪਟਨ, ਓਨਟਾਰੀਓ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸਦੀ ਗ੍ਰਿਫਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤੇ ਹਨ।
ਪੁਲਿਸ ਨੇ ਦੋਸ਼ ਲਾਇਆ ਕਿ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਹਾਈਵੇਅ 201 ‘ਤੇ ਇੱਕ ਸਟਾਪ ਸਾਈਨ ਤੇ ਲਾਪ੍ਰਵਾਹੀ ਨਾਲ ਗੱਡੀ ਚਲਾਈ, ਜੋ ਅਲਟੋਨਾ, ਮੈਨੀਟੋਬਾ ਦੇ ਕਸਬੇ ਤੋਂ ਲਗਭਗ 13 ਕਿਲੋਮੀਟਰ ਪੱਛਮ ਵਿੱਚ ਹਾਈਵੇਅ 201 ਅਤੇ 306 ਦੇ ਚੌਰਾਹੇ ‘ਤੇ ਇੱਕ ਐਸ ਯੂ ਵੀ ਨਾਲ ਟਕਰਾ ਗਈ।
ਆਰਸੀਐਮਪੀ ਨੇ ਪਹਿਲਾਂ ਕਿਹਾ ਸੀ ਕਿ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੂੰ ਸੱਟਾਂ ਦਾ ਇਲਾਜ ਕੀਤਾ ਗਿਆ ਸੀ ਅਤੇ ਛੱਡ ਦਿੱਤਾ ਗਿਆ ਸੀ।
ਸਿੰਘ ਦੇ ਟਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੀ ਸਥਾਨਕ ਪੁਲਿਸ ਟੁਕੜੀ, ਪੇਮਬੀਨਾ ਵੈਲੀ ਆਰਸੀਐਮਪੀ ਨਾਲ 204-822-5469, ਜਾਂ 1-800-222-8477 ‘ਤੇ ਅਗਿਆਤ ਤੌਰ ‘ਤੇ ਕ੍ਰਾਈਮ ਸਟੌਪਰਸ ਜਾਂ ਉਨ੍ਹਾਂ ਦੀ ਵੈਬਸਾਈਟ ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇਸ ਹਾਦਸੇ ਵਿੱਚ ਸਾਰਾ ਉਂਗਰ, 35 ਸਾਲ ਅਤੇ ਉਸਦੀ ਧੀ ਅਲੈਕਸਾ ਉਂਗਰ, 8 ਸਾਲ ਦੀ ਮੌਤ ਹੋ ਗਈ। ਉਹ ਗਰੌਸਰੀ ਖਰੀਦ ਕੇ  ਘਰ ਜਾ ਰਹੀਆਂ ਸਨ।