Headlines

ਨਰਿੰਦਰ ਖੱਖ ਨੂੰ ਸਦਮਾ-ਸੱਸ ਮਾਤਾ ਪ੍ਰਕਾਸ਼ ਕੌਰ ਦਾ ਦੇਹਾਂਤ

ਸਰੀ ( ਦੇ ਪ੍ਰ ਬਿ)- ਮਿਰਾਜ ਬੈਂਕੁਇਟ ਹਾਲ ਸਰੀ ਦੇ ਡਾਇਰੈਕਟਰ ਨਰਿੰਦਰ ਸਿੰਘ ਖੱਖ ਤੇ ਉਹਨਾਂ ਦੀ ਪਤਨੀ ਮਨਜੀਤ ਕੌਰ ਖੱਖ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਲਗਪਗ 80 ਸਾਲ ਦੇ ਸਨ। ਉਹ ਆਪਣੇ ਪਿੱਛੇ ਆਪਣੀ ਇਕਲੌਤੀ ਬੇਟੀ ਮਨਜੀਤ ਕੌਰ, ਦਾਮਾਦ ਨਰਿੰਦਰ ਸਿੰਘ ਖੱਖ ਤੇ ਪਰਿਵਾਰ ਛੱਡ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 7 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਵੈਲੀ ਵਿਊ ਫਿਊਨਰਲ ਹੋਮ 14644-72 ਐਵਨਿਊ ਸਰੀ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦੂਖ ਨਿਵਾਰਨ ਸਾਹਿਬ 15255-68 ਐਵਨਿਊ ਸਰੀ ਵਿਖੇ ਬਾਦ ਦੁਪਹਿਰ ਹੋਵੇਗੀ। ਪਰਿਵਾਰ ਨਾਲ ਫੋਨ ਨੰਬਰ 604-355-4646 ਤੇ ਸੰਪਰਕ ਕੀਤਾ ਜਾ ਸਕਦਾ ਹੈ।