Headlines

ਪੀਜ਼ਾ 64 ਦੇ ਰੂਪ ਢਿੱਲੋਂ ਨੂੰ ਸਦਮਾ-ਮਾਤਾ ਸਤਵੰਤ ਕੌਰ ਦਾ ਸਦੀਵੀ ਵਿਛੋੜਾ

ਸਰੀ ( ਦੇ ਪ੍ਰ ਬਿ)- ਸਰੀ ਦੇ ਉਘੇ ਬਿਜਨੈਸਮੈਨ ਤੇ ਪੀਜ਼ਾ 64 ਦੇ ਮਾਲਕ ਸ ਰੁਪਿੰਦਰ ਸਿੰਘ ਢਿੱਲੋਂ ਤੇ ਲਾਡੀ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸਤਵੰਤ ਕੌਰ ਢਿੱਲੋਂ ਅਚਾਨਕ ਸਦੀਵੀ ਵਿਛੋੜਾ ਦੇ ਗਏ । ਉਹ ਲਗਪਗ 77 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਸ ਗੁਲਜ਼ਾਰ ਸਿੰਘ ਢਿੱਲੋਂ, ਦੋ ਪੁੱਤਰ ਰੁਪਿੰਦਰ ਸਿੰਘ ਢਿੱਲੋਂ, ਲਾਡੀ ਢਿੱਲੋਂ,ਬੇਟੀ ਪਰਮਜੀਤ ਕੌਰ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਦਸੰਬਰ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਰਿਵਰ ਸਾਈਡ ਫਿਊਨਰਲ ਹੋਮ 7410 ਹੌਪਕਾਟ ਰੋਡ ਡੈਲਟਾ ਵਿਖੇ ਹੋਵੇਗਾ। ਉਪਰੰਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਦੁਪਹਿਰ ਬਾਦ 3 ਵਜੇ ਗੁਰਦੁਆਰਾ ਬਰੁੱਕਸਾਈਡ ਸਾਹਿਬ 8365-140 ਸਟਰੀਟ ਸਰੀ ਵਿਖੇ ਹੋਵੇਗੀ।  ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 604-780-9712, 604-518-3501 ਤੇ ਸੰਪਰਕ ਕੀਤਾ ਜਾ ਸਕਦਾ ਹੈ।