Headlines

ਵਿਦੇਸ਼ ਮੰਤਰੀ ਡਾ:ਐਸ ਜੈ ਸ਼ੰਕਰ ਵਲੋਂ ਰੋਮ ਵਿਚ ਭਾਰਤੀ ਅੰਬੈਂਸੀ ਨਵੀਂ ਇਮਾਰਤ ਦਾ ਉਦਘਾਟਨ

ਪ੍ਰਵਾਸੀਆਂ ਨੂੰ ਜਨਵਰੀ ਵਿੱਚ ਉੜੀਸਾ ਹੋ ਰਹੇ 18ਵੇਂ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ –
 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ ਦੀ ਤਰੱਕੀ ਦਾ ਵੀ ਹਿੱਸਾ ਬਣਕੇ ਆਪਣੇ ਕਲਚਰ ਆਪਣੇ ਦੇਸ਼ ਦੀਆਂ ਜੜ੍ਹੂਾਂ ਨੂੰ ਮਜ਼ਬੂਰ ਕਰਨ ਵਿੱਚ ਬਣਦਾ ਯੋਗਦਾਨ ਪਾਉਣ ਇਸ ਗੱਲ ਦਾ ਪ੍ਰਗਟਾਵਾ ਭਾਰਤ ਦੇ ਵਿਦੇਸ਼ ਮੰਤਰੀ ਡਾ:ਐਸ ,ਜੈ ਸ਼ੰਕਰ ਨੇ ਇਟਲੀ ਦੀ ਰਾਜਧਾਾਨੀ ਰੋਮ ਵਿਖੇ ਭਾਰਤੀ ਅੰਬੈਂਸੀ ਦੇ ਰੋਮ ਦੇ ਨਵੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਹਾਜ਼ਰੀਨ ਭਾਰਤੀ ਭਾਈਚਾਰੇ ਨਾਲ ਕੀਤਾ।ਉਹਨਾਂ ਕਿਹਾ ਜਨਵਰੀ ਵਿੱਚ ਉੜੀਸਾ (ਭਾਰਤ)ਵਿੱਚ 18ਵਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਭਾਰਤੀ ਪ੍ਰਵਾਸੀਆਂ ਨੂੰ ਸਿ਼ਕਰਤ ਕਰਨ ਲਈ ਖੁੱਲਾ ਸੱਦਾ ਹੈ ।ਇਹ ਦਿਵਸ ਭਾਰਤ ਸਰਕਾਰ ਨਾਲ ਵਿਦੇਸ਼ੀ ਭਾਰਤੀ ਭਾਈਚਾਰੇ ਦੀ ਸਮੂਲੀਅਤ ਨੂੰ ਮਜ਼ਬੂਤ ਕਰਨ ਲਈ ਅਤੇ ਉਹਨਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਮਨਾਇਆ ਜਾਂਦਾ ਹੈ।ਵਿਦੇਸ਼ ਮੰਤਰੀ ਡਾ:ਐਸ ਜੈ ਸ਼ੰਕਰ ਜਿਹੜੇ ਕਿ ਆਪਣੀ 5ਵੀਂ ਇਟਲੀ ਫੇਰੀ ਤੇ ਹਨ ਵਿਦੇਸ਼ ਵੱਖ-ਵੱਖ ਮੰਤਰੀਆਂ ਦੀ ਇਟਲੀ ਵਿੱਚ ਹੋ ਰਹੀ ਜੀ-7 ਮੀਟਿੰਗ ਵਿੱਚ ਭਾਗ ਲੈਣ ਲਈ ਪਹੁੰਚੇ ਹਨ।24 ਨਵੰਬਰ ਤੋਂ 26 ਨਵੰਬਰ ਤੱਕ ਵੱਖ-ਵੱਖ ਮੀਟਿੰਗ ਦੌਰਾਨ ਉਹ ਇਟਲੀ ਸਰਕਾਰ ਤੇ ਭਾਰਤ ਸਰਕਾਰ ਦੇ ਆਪਸੀ ਕਾਰੋਬਾਰੀ ਸੰਬਧਾਂ ਨੂੰ ਪਹਿਲਾਂ ਤੋਂ ਵੀ ਜਿ਼ਆਦਾ ਗੂੜਾ ਕਰਨ ਲਈ ਵਿਚਾਰ-ਵਟਾਂਦਰੇ ਕਰਨ ਦੇ ਨਾਲ ਰੋਮ ਵਿੱਚ ਮੈਡੀਟੇਰੀਅਨ ਡਾਇਲਾਗ ਦੇ 10ਵੇਂ ਸੰਸਕਰਨ ਵਿੱਚ ਵੀ ਹਿੱਸਾ ਲੈਣਗੇ।ਇਟਲੀ ਪਹੁੰਚਣ ਮੌਕੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਤੇ ਸਮੂਹ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਵਿਦੇਸ਼ ਮੰਤਰੀ ਡਾ:ਐਸ ਜੈ ਸ਼ੰਕਰ ਨੇ ਭਾਰਤੀ ਅੰਬੈਂਸੀ ਰੋਮ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦਿਆਂ ਸਮੁੱਚੇ ਸਟਾਫ਼ ਤੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ ਵਧਾਈ ਦਿੱਤੀ।ਇਸ ਉਦਘਾਟਨੀ ਸਮਾਰੋਹ ਮੌਕੇ ਰਿਕਾਰਦੋ ਗੁਆਰਿਲੀਆ ਜਨਰਲ ਸਕੱਤਰ ਵਿਦੇਸ਼ ਮੰਤਰੀ ਇਟਲੀ ਸਰਕਾਰ,ਜਿਉਲੀਓ ਤੇਰਸੀ ਸੰਤ ਆਗਾਤਾ ਸੈਨੇਟਰ,ਪ੍ਰਧਾਨ ਇਟਲੀ ਭਾਰਤ ਪਾਰਲੀਮੈਂਟਰੀ ਫ੍ਰੈਂਡਸਿੱਪ ਗਰੁੱਪ ਤੋਂ ਇਲਾਵਾਂ ਹੋਰ ਵੀ ਵਿਦੇਸ਼ ਮੰਤਰਾਲਾ ਇਟਲੀ ਦੇ ਅਫ਼ਸਰ ਸਾਹਿਬ,ਭਾਰਤੀ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਮਹਿਮਾਨਾਂ ਨੇ ਸਿ਼ਕਰਤ ਕੀਤੀ।