Headlines

ਕੈਨੇਡੀਅਨ ਲੇਖਿਕਾ ਪਰਮਿੰਦਰ ਸਵੈਚ ਦੀ ਕਾਵਿ ਪੁਸਤਕ ਜ਼ਰਦ ਰੰਗਾਂ ਦਾ ਮੌਸਮ ਉਪਰ ਚਰਚਾ

ਨਵਾਂਸ਼ਹਿਰ-ਦੋਆਬਾ ਸਾਹਿਤ ਸਭਾ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਦੇ ਸਹਿਯੋਗ ਨਾਲ ਇਸੇ ਹੀ ਸਕੂਲ ਵਿੱਚ ਪੁਸਤਕ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਵਿੱਚ ਉੱਘੇ ਜੁਝਾਰਵਾਦੀ ਸ਼ਾਇਰ ਦਰਸ਼ਨ ਸਿੰਘ ਖਟਕੜ , ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾਕਟਰ ਰਜਿੰਦਰਪਾਲ ਸਿੰਘ ਬਰਾੜ , ਡਾਕਟਰ ਕੁਲਦੀਪ ਸਿੰਘ ਦੀਪ , ਪੰਜਾਬੀ ਟ੍ਰਿਬਿਊਨ ਦੇ ਅਸਿਸਟੈਂਟ ਐਡੀਟਰ ਜਸਵੀਰ ਸਮਰ , ਕਹਾਣੀਕਾਰ ਗੁਰਮੀਤ ਕੜਿਆਲਵੀ , ਇੰਡੀਅਨ ਡਿਫੈਂਸ ਕਮੇਟੀ ਕੈਨੇਡਾ ਦੇ ਪ੍ਰਧਾਨ ਇਕਬਾਲ ਸਿੰਘ ਪੁਰੇਵਾਲ  ਅਤੇ ਪ੍ਰਿੰਸੀਪਲ ਰਣਜੀਤ ਕੌਰ ਬਿਰਾਜਮਾਨ ਸਨ । ਪ੍ਰਿੰਸੀਪਲ ਰਣਜੀਤ ਕੌਰ ਨੇ ਸਵਾਗਤੀ ਸ਼ਬਦ ਕਹੇ । ਪ੍ਰਸਿੱਧ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਨੇ ਲੇਖਿਕਾ ਪਰਮਿੰਦਰ ਕੌਰ ਸਵੈਚ ਅਤੇ ਵਿਦਵਾਨਾਂ ਦੇ ਜੀਵਨ ਅਤੇ ਸਾਹਿਤ ਬਾਰੇ ਚਾਨਣਾ ਪਾਇਆ। ਪਰਮਿੰਦਰ ਕੌਰ ਸਵੈਚ ਦੇ ਕਾਵਿ ਸੰਗ੍ਰਹਿ  ‘ਜ਼ਰਦ ਰੰਗਾਂ ਦਾ ਮੌਸਮ ‘  ਉਤੇ ਡਾਕਟਰ ਕੁਲਦੀਪ ਸਿੰਘ ਦੀਪ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਪਰਮਿੰਦਰ ਦੀ ਕਵਿਤਾ ਨਿਤਾਣਿਆਂ  ਅਤੇ ਇਨਕਲਾਬੀਆਂ ਨੂੰ ਕੇਂਦਰ ਵਿੱਚ ਰੱਖਦੀ ਹੈ। ਉਹ ਲੋਕਾਈ ਦੇ ਦਰਦ ਨੂੰ ਪੇਸ਼ ਕਰਦੀ ਹੈ ਅਤੇ ਜਰਵਾਣਿਆਂ ਦੇ ਜਬਰ ਨੂੰ ਨੰਗਾ ਕਰਦੀ ਹੈ । ਬਹਿਸ  ਵਿਚ ਹਿੱਸਾ ਲੈਂਦਿਆਂ ਡਾਕਟਰ ਚਰਨਜੀਤ ਕੌਰ , ਜਸਵੀਰ ਸਮਰ  ਅਤੇ ਗੁਰਮੀਤ ਕੜਿਆਲਵੀ ਨੇ ਮੁੱਲਵਾਨ ਟਿੱਪਣੀਆਂ ਕੀਤੀਆਂ । ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੇ ਬਹਿਸ ਨੂੰ  ਸਮੇਟਦਿਆਂ ਕਿਹਾ ਕਿ ਸਵੈਚ ਦੀ ਕਵਿਤਾ ਸੰਸਾਰ ਪੱਧਰ ਉੱਤੇ ਹੋਈਆਂ ਬੇਇਨਸਾਫੀਆਂ ਵਿਰੁੱਧ  ਇਕ ਰਾਜਨੀਤਕ ਪਰਵਚਨ ਸਿਰਜਦੀ  ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਦਰਸ਼ਨ ਸਿੰਘ ਖਟਕੜ ਨੇ ਚਿੰਤਾ ਪਰਗਟ ਕੀਤੀ ਕਿ ਕਿਸੇ ਸਮੇਂ ਪੰਜਾਬੀ ਲੇਖਕ ਵਿਸ਼ਵ ਵਰਤਾਰਿਆਂ ਨੂੰ ਕਵਿਤਾ ਵਿਚ ਪੇਸ਼ ਕਰਦੇ ਸਨ , ਅੱਜ ਇਸ ਦੀ ਅਣਹੋਂਦ ਹੈ । ਉਹਨਾਂ ਨੇ ਸਵੈਚ ਦੀ ਫਲਸਤੀਨ ਦੇ ਹੱਕ ਵਿੱਚ ਲਿਖੀ ਕਵਿਤਾ ਦੇ ਹਵਾਲੇ ਨਾਲ ਕਵਿਤਰੀ ਦੀ  ਸਿਫ਼ਤ ਕੀਤੀ ।ਉਹਨਾਂ ਕਿਹਾ  ਪਰਮਿੰਦਰ ਦੀ ਕਵਿਤਾ ਸਾਮਰਾਜ , ਪੂੰਜੀਵਾਦ ਅਤੇ ਕਾਰਪਰੇਟ ਨੂੰ ਲੰਬੇ ਹੱਥੀਂ ਲੈਂਦੀ ਹੈ।ਇਸ ਸੈਸ਼ਨ ਦਾ ਮੰਚ ਸੰਚਾਲਨ ਡਾਕਟਰ ਕੇਵਲ ਰਾਮ ਨੇ ਕੀਤਾ ।

ਕਵੀ ਦਰਬਾਰ ਵਾਲੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਚਰਨਜੀਤ ਕੌਰ, ਸਿਮਰਨਜੀਤ ਸਿੰਮੀ , ਰਣਜੀਤ ਕੌਰ, ਪਰਮਜੀਤ ਕੌਰ , ਨਰਿੰਦਰਜੀਤ ਖਟਕੜ , ਕਮਲੇਸ਼ ਕੌਰ ਅਤੇ ਰਜਨੀ ਸ਼ਰਮਾ ਨੇ ਕੀਤੀ । ਕਵੀ ਦਰਬਾਰ ਵਿਚ ਦਰਸ਼ਨ ਸਿੰਘ ਖਟਕੜ , ਜਸਵੰਤ ਖਟਕੜ , ਕੁਲਵਿੰਦਰ ਕੁੱਲਾ , ਪਰਮਜੀਤ ਕਰਿਆਮ  ਰਜਨੀ ਸ਼ਰਮਾ, ਬਲਵੀਰ ਕੁਮਾਰ , ਧਰਮਿੰਦਰ ਮਸਾਣੀ , ਰਣਜੀਤ ਕੌਰ, ਲਾਜ ਕੁਮਾਰੀ , ਅਲੀਸ਼ਾ ਅਤੇ ਰਾਜ ਰਾਣੀ ਨੇ ਬਹੁਤ ਹੀ ਖੂਬਸੂਰਤ ਕਵਿਤਾਵਾਂ ਸੁਣਾਈਆਂ । ਇਸ ਸੈਸ਼ਨ ਦੀ ਮੰਚ ਸੰਚਾਲਨਾ ਡਾਕਟਰ ਕੁਲਵਿੰਦਰ ਕੁੱਲਾ ਨੇ ਕੀਤੀ । ਇਸ ਮੌਕੇ ਤੇ ਇਨਕਲਾਬੀ ਵੀਰਾਂਗਣਾ ਅਤੇ ਮਾਂ ਮੈਗਜ਼ੀਨ ਦੀ ਸੰਪਾਦਕ ਕੇਵਲ ਕੌਰ ਦੀ ਯਾਦ ਵਿੱਚ ਸਭਾ ਵਲੋਂ ਕੇਵਲ ਕੌਰ ਯਾਦਗਾਰੀ ਪੁਰਸਕਾਰ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਗਿਆ। ਇਸ ਸਮਾਗਮ ਵਿੱਚ ਕੁਲਵਿੰਦਰ ਸਿੰਘ ਵੜੈਚ , ਜਸਬੀਰ ਦੀਪ , ਹਰੀ ਰਾਮ ਰਸੂਲਪੁਰੀ , ਬਲਵੀਰ ਸਿੰਘ ਸਨਾਵਾ , ਸਤਨਾਮ ਚਾਹਲ , ਹਰਕਿੰਦਰ ਮੂਸਾਪੁਰ, ਮਨਦੀਪ ਮੂਸਾਪੁਰ , ਗਗਨ ਜੋਸ਼ੀ , ਦੀਪਕ ਗੁਣਾਚੌਰ , ਹਰਪ੍ਰੀਤ ਕੌਰ, ਸਾਰਾ ਸਿੱਧੂ , ਨਵਰਾਜ ਸਿੰਘ ਸਿੱਧੂ , ਕੁਲਦੀਪ ਸਿੰਘ ਬੋਪਾਰਾਏ , ਬੂਟਾ ਸਿੰਘ ਮਹਿਮੂਦਪੁਰ , ਅਜੇ ਕੁਮਾਰ ਚਾਹੜਮਜਾਰਾ , ਸ਼ੰਕਰ ਦਾਸ,  ਦੀਦਾਰ ਸਿੰਘ ਸ਼ੇਤਰਾ , ਮਲਕੀਅਤ ਸਿੰਘ ਸਵੈਚ , ਵਿਨੇ ਸ਼ਰਮਾ, ਸੁਰੇਸ਼ ਕੁਮਾਰ ਚੌਹਾਨ , ਅਨੁਰਾਧਾ ਕਰੀਹਾ , ਤਰਸੇਮ ਬੈਂਸ , ਅਵਤਾਰ ਸਿੰਘ ਤਾਰੀ ਸਮੇਤ ਸੌ ਤੋਂ ਵੱਧ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜਰ ਸਨ।