ਸਰੀ ( ਸੰਤੋਖ ਸਿੰਘ ਮੰਡੇਰ)- ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 555 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ਼੍ਰੀ ਕਰਤਾਰਪੁਰ ਸਾਹਿਬ-ਜਿਲਾ ਨਾਰੋਵਾਲ, ਪਾਕਿਸਤਾਨ ਵਿਖੇ, ਪਾਕਿਸਤਾਨ ਕਬੱਡੀ ਫੈਡਰੇਸ਼ਨ ਵਲੋ ਸ਼ਾਨਦਾਰ ਕਬੱਡੀ ਟੂਰਨਾਮੈਟ ਕਰਵਾਇਆ ਗਿਆ| ਇਨਾਮ ਵੰਡ ਸਮਾਗਮ ਵਿਚ ਲਾਹੌਰ ਪੰਜਾਬ ਸਰਕਾਰ ਦੇ ਪਹਿਲੇ ਸਿੱਖ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਕਬੱਡੀ ਫੈਡਰੇਸਨ ਦੇ ਪ੍ਰਧਾਨ ਜਨਾਬ ਚੌਧਰੀ ਸਾਫੈ ਹੂਸੈਨ-ਇਸਲਾਮਾਬਾਦ, ਜਨਾਬ ਮਹੁੰਮਦ ਸਰਵਰ ਰਾਣਾ, ਸਕੱਤਰ ਜਰਨਲ ਪਾਕਿਸਤਾਨ ਕਬੱਡੀ ਫੈਡਰੇਸਨ ਅਤੇ ਹੋਰ ਬਹੁਤ ਸਾਰੇ ਸਥਾਨਿਕ ਮੋਹਤਬਰ ਸ਼ਾਮਲ ਹੋਏ|
ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੁ ਨਾਨਕ ਦੇਵ ਜੀ ਨੇ ਲੱਗਭੱਗ 17 ਸਾਲ ਖੇਤੀ ਦੀ ਕਿਰਤ ਕੀਤੀ ਅਤੇ ਸੰਨ 1539 ਵਿਚ ਇਥੇ ਹੀ 70 ਸਾਲ 5 ਮਹੀਨੇ ਦੀ ਆਯੂ ਨਾਲ ਜੋਤੀ ਜੋਤ ਸਮਾਏ ਸਨ|
ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰ ਪੁਰ ਸਾਹਿਬ ਵਿਖੇ ਕਬੱਡੀ ਮੈਚ ਕਰਵਾਏ
