ਸਰੀ (ਸੁਰਿੰਦਰ ਸਿੰਘ ਜੱਬਲ) – ਸਰੀ-ਫਲੀਟਵੁੱਡ ਤੋਂ ਐਨ ਡੀ ਪੀ ਦੇ ਵਿਧਾਇਕ ਅਤੇ ਕਮਿਉਨਿਟੀ ਵਿਚ ਜਾਣੇ ਪਹਿਚਾਣੇ ਆਗੂ ਜਗਰੂਪ ਸਿੰਘ ਬਰਾੜ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਦੀ ਸਰਕਾਰ ਵਿਚ ਮਾਈਨਿੰਗ ਤੇ ਖਣਿਜ ਬਾਰੇ ਕੈਬਨਿਟ ਮਨਿਸਟਰ ਬਣਾਇਆ ਗਿਆ ਹੈ। ਮੰਤਰੀ ਬਣਨ ਉਪਰੰਤ ਉਹ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਨਤਮਸਤਕ ਹੋਏ।ਇਸ ਮੌਕੇ ਜਗਰੂਪ ਉਹਨਾਂ ਨੇ ਹਲਕਾ ਸਰੀ-ਫਲੀਟਵੁੱਡ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਉਣਗੇ। ਉਨ੍ਹਾਂ ਦੇ ਹਲਕੇ ਸਰੀ-ਫਲੀਟਵੁੱਡ ਵਿਖੇ ਦਫਤਰ ਦੇ ਦਰਵਾਜ਼ੇ ਸਾਰਿਆਂ ਵਾਸਤੇ ਹਮੇਸ਼ਾ ਖੁਲ੍ਹੇ ਰਹਿਣਗੇ।ਇਸ ਮੌਕੇ ਜਗਰੂਪ ਬਰਾੜ ਦੇ ਕੈਬਨਿਟ ਮਨਿਸਟਰ ਬਨਣ ਦੀ ਖੁਸ਼ੀ ਤੇ ਪ੍ਰਬੰਧਕ ਕਮੇਟੀ ਵਲੋਂ ਵਧਾਈਆਂ ਪੇਸ਼ ਕੀਤੀਆਂ ਗਈਆਂ ਅਤੇ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ।ਬਰਾੜ ਸਾਹਿਬ ਨੇ ਸੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ ਤੇ ਚਹੇਤਿਆਂ ਤੋਂ ਵਧਾਈਆਂ ਲੈਣ ਦੇ ਨਾਲ ਨਾਲ ਦਰਪੇਸ਼ ਮੁਦਿਆਂ ਤੇ ਸੰਵਾਦ ਵੀ ਕੀਤਾ। ਯਾਦ ਰਹੇ ਕਿ ਪਿਛਲੀ ਕੈਬਨਿਟ ਵਿਚ ਤਕਰੀਬਨ ਦੋ ਸਾਲ 7 ਦਸੰਬਰ 2022 ਤੋਂ 18 ਨਵੰਬਰ 2024 ਤੀਕ ਜਗਰੂਪ ਬਰਾੜ ਟਰੇਡ ਸਟੇਟ ਮਨਿਸਟਰ ਰਹਿ ਚੁੱਕੇ ਹਨ।
ਕੈਬਨਿਟ ਮੰਤਰੀ ਜਗਰੂਪ ਬਰਾੜ ਦਾ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸਨਮਾਨ
