Headlines

ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਵਲੋਂ ਪੁਸਤਕ ਰੀਲੀਜ਼ ਸਮਾਰੋਹ 7 ਦਸੰਬਰ ਨੂੰ

ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ‘ਉਦਾਸੀ ਜਾਗਦੀ ਹੈ’ (ਸ਼ਾਇਰ ਮਹਿਮਾ ਸਿੰਘ ਤੂਰ) ਅਤੇ ‘ਤੂੰ ਤੇ ਪਿਕਾਸੋ’ (ਸ਼ਾਇਰ ਹਰੀ ਸਿੰਘ ਤਾਤਲਾ)

ਹੈਰੀਟੇਜ ਗੁਰਦੁਆਰਾ ਸਾਹਿਬ, ਐਬਸਫੋਰਡ ਵਿਖੇ 7 ਦਸੰਬਰ, ਸ਼ਨੀਵਾਰ ਨੂੰ ਪੁਸਤਕ ਰਿਲੀਜ਼ ਸਮਾਰੋਹ
ਐਬਸਫੋਰਡ : ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ, ਬੀਸੀ, ਕੈਨੇਡਾ ਵੱਲੋਂ 7 ਦਸੰਬਰ ਦਿਨ ਸ਼ਨੀਵਾਰ ਨੂੰ ਦੋ ਪੁਸਤਕਾਂ ‘ਉਦਾਸੀ ਜਾਗਦੀ ਹੈ’ ਅਤੇ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਜਾਣਗੀਆਂ। ਇਹ ਪੁਸਤਕਾਂ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਵੱਲੋਂ ਲਿਖੀਆਂ ਗਈਆਂ ਹਨ। ਪੁਸਤਕ ਰਿਲੀਜ਼ ਸਮਾਰੋਹ 7 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਖਾਲਸਾ ਦੀਵਾਨ ਸੁਸਾਇਟੀ (ਹੈਰੀਟੇਜ ਗੁਰਦੁਆਰਾ ਸਾਹਿਬ) ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਉਲੀਕਿਆ ਗਿਆ ਹੈ। ਇਸ ਮੌਕੇ ਤੇ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਡਾ. ਗੁਰਵਿੰਦਰ ਸਿੰਘ 604 825 1550, ਸੁਰਜੀਤ ਸਿੰਘ ਸਹੋਤਾ 604 897 2843, ਦਵਿੰਦਰ ਸਿੰਘ ਪੂਨੀਆ 604 768 7283 ਜਾਂ ਹਰੀ ਸਿੰਘ ਤਤਲਾ ਨਾਲ 604 302 6768 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।