Headlines

ਗੀਤਕਾਰ ਜਸਵੀਰ ਗੁਣਾਚੌਰੀਆ ਵੱਲੋਂ ਲਿਖੀ ਫਿਲਮ “ਵੱਡਾ ਘਰ” 13 ਦਸੰਬਰ ਨੂੰ ਹੋਵੇਗੀ ਰਿਲੀਜ਼

ਸਰੀ (ਮਹੇਸ਼ਇੰਦਰ ਸਿੰਘ ਮਾਂਗਟ )- ਪੰਜਾਬੀ ਦੇ ਉਘੇ ਗੀਤਕਾਰ ਜਸਵੀਰ ਗੁਣਾਚੌਰੀਆ ਹੁਣ ਫਿਲਮ ਲੇਖਕ ਤੇ ਫਿਲਮਸਾਜ਼ ਬਣ ਚੁੱਕਾ ਹੈ। ਜਿਸ ਵੱਲੋਂ ਲਿਖੀ ਫਿਲਮ “ਵੱਡਾ ਘਰ” 13 ਦਸੰਬਰ ਨੂੰ ਸੰਸਾਰ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਹੈ। ਬੀਤੇ ਦਿਨ ਪੰਜਾਬ ਬੈਂਕੁਇਟ ਹਾਲ ਸਰੀ ਵਿਖੇ  ਇੱਕ ਭਰਵੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੈਂ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੇਰੇ ਸਾਥੀ ਪ੍ਰੋਡਿਊਸਰ ਸੰਦੀਪ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਤੇ ਫਿਲਮ ਨਿਰਦੇਸ਼ਕ ਕਮਲਜੀਤ ਸਿੰਘ  ਗੋਲਡੀ ਢਿੱਲੋਂ ਵੱਲੋਂ ਬਹੁਤ ਮਿਹਨਤ ਤੇ ਤਨਦੇਹੀ ਨਾਲ ਇਹ ਫਿਲਮ ਬਣਾਈ ਗਈ ਹੈ। ਜੋ ਕਿ ਪੰਜਾਬੀਆਂ ਦੇ ਪ੍ਰਵਾਸ ਦੀ ਸੱਚੀ ਕਹਾਣੀ ਨੂੰ ਪਰਦੇ ਤੇ ਹੂਬਹੂ ਬਿਆਨ ਕਰੇਗੀ। ਇਹ ਪੰਜਾਬ ਦਾ ਬਹੁਤ ਹੀ ਸੰਜੀਦਾ ਵਿਸ਼ਾ ਹੈ।
ਫਿਲਮ ਵਿੱਚ ਮੁਖ ਭੂਮਿਕਾ ਵਿਚ  ਜੋਬਨਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ, ਜੋਤੀ ਅਰੋੜਾ, ਸੁਖਵਿੰਦਰ ਰੋਡੇ ਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਦੀ ਅਦਾਕਾਰੀ ਵੇਖਣਯੋਗ ਹੋਵੇਗੀ । ਫਿਲਮ ਦੇ ਗਾਣੇ ਖੁਦ ਜਸਬੀਰ ਗੁਣਾਚੌਰੀਆ ਨੇ ਲਿਖੇ ਹਨ ਤੇ ਇਹਨਾਂ ਨੂੰ ਬਾਲੀਵੁੱਡ ਦੀ ਪ੍ਰਸਿਧ ਗਾਇਕਾ ਸੁਨਿਧੀ ਚੌਹਾਨ, ਨਛੱਤਰ ਗਿੱਲ, ਸੋਨੂ ਕੱਕੜ , ਮਾਸਟਰ ਸਲੀਮ, ਕੰਵਰ ਗਰੇਵਾਲ, ਗੁਰਸਬਦ,  ਜੀ ਖਾਨ ਤੇ ਅਫਸਾਨਾ ਖਾਨ ਨੇ ਪਲੇਬੈਕ ਸਿੰਗਰ ਦੇ ਤੌਰ ਤੇ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ । ਫਿਲਮ ਦੇ ਡਿਸਟਰੀਬਿਊਟਰ ਲਵਪ੍ਰੀਤ ਲੱਕੀ ਸੰਧੂ ਦੀ  ਨਵਰੋਜ ਗੁਰਬਾਜ ਇੰਟਰਟੇਨਮੈਂਟ ਵੱਲੋਂ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ “ਵੱਡਾ ਘਰ” ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਤ ਹੋਵੇਗੀ।

ਪ੍ਰੈਸ ਕਾਨਫਰੰਸ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਜੋਤੀ ਸਹੋਤਾ ਨੇ ਨਿਭਾਈ। ਇਸ ਮੌਕੇ ਪੱਤਰਕਾਰਾਂ ਵਲੋਂ ਫਿਲਮ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਜਸਵੀਰ ਗੁਣਾਚੌਰੀਆ, ਰੌਬ ਕੰਵਲ, ਗੋਲਡੀ ਢਿੱਲੋਂ, ਰਵਿੰਦਰ ਮੰਡ ਤੇ ਹੋਰ ਕਲਾਕਾਰਾਂ ਨੇ ਵਿਸਥਾਰ ਵਿਚ ਦਿੱਤੀ। ਪੱਤਰਕਾਰਾਂ ਨੇ ਫਿਲਮ ਦੀ ਕਾਮਯਾਬੀ ਲਈ ਫਿਲਮ ਤੇ ਲੇਖਕ, ਨਿਰਮਾਤਾ ਨਿਰਦੇਸ਼ਕ ਤੇ ਕਲਾਕਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *