ਤਲਵੰਡੀ ਸਾਬੋ, 9 ਦਸੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲਾਏ ਜਾਣ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅਗਲੇ ਪੜਾਅ ਦੀ ਸੇਵਾ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜ ਗਏ ਹਨ।
ਉਨ੍ਹਾਂ ਸਵੇਰੇ 9 ਵਜੇ ਤਖ਼ਤ ਸਾਹਿਬ ਦੇ ਚਰਨ ਕੁੰਡ ਕੋਲ ਗਲ਼ ਵਿਚ ਤਖ਼ਤੀ ਪਾ ਕੇ, ਨੀਲਾ ਚੋਲਾ ਪਹਿਨ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਪਹਿਰੇਦਾਰ ਸੇਵਾਦਾਰ ਵਜੋਂ ਸੇਵਾ ਆਰੰਭ ਕਰ ਦਿੱਤੀ ਹੈ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।