Headlines

ਡੀਐਸਪੀ ਅਤੁਲ ਸੋਨੀ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਰਸਮ ਪਗੜੀ 18 ਨੂੰ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,12 ਦਸੰਬਰ -ਡੀਐਸਪੀ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਸ਼੍ਰੀ ਅਤੁਲ ਸੋਨੀ ਦੇ ਪੂਜਨੀਕ ਪਿਤਾ ਜੀ ਸ਼੍ਰੀ ਰਤਨ ਚੰਦ ਸੋਨੀ ਜੋ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 6 ਦਸੰਬਰ ਨੂੰ ਪ੍ਰਭੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਰਸਮ ਪਗੜੀ 18 ਦਸੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਪ੍ਰਾਚੀਨ ਹਨੂੰਮਾਨ ਮੰਦਿਰ ਸੈਕਟਰ 32 ਏ ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਵਿੱਚ ਡੀਐਸਪੀ ਸ਼੍ਰੀ ਅਤੁਲ ਸੋਨੀ ਨਾਲ ਵੱਖ-ਵੱਖ ਰਾਜਨੀਤਿਕ,ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Leave a Reply

Your email address will not be published. Required fields are marked *