ਸਰੀ ( ਮਾਂਗਟ)-ਬੀਤੇ ਦਿਨੀਂ ਸਟਨ ਗਰੁੱਪ -ਅਲਾਇੰਸ ਰੀਅਲ ਇਸਟੇਟ ਸਰਵਿਸਜ਼ ਵਲੋਂ ਕ੍ਰਿਸਮਿਸ ਪਾਰਟੀ ਰੀਫਲੈਕਸ਼ਨ ਬੈਂਕੁਇਟ ਹਾਲ ਸਰੀ ਵਿਖੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਰੀਐਲਟੀ ਦੇ ਪ੍ਰਬੰਧਕ ਰਾਜ ਖੇਲਾ ਤੋਂ ਇਲਾਵਾ ਉਘੇ ਰੀਐਲਟਰ ਸਵਰਨ ਸੇਖੋਂ, ਅੰਗਰੇਜ਼ ਬਰਾੜ, ਤੇ ਹੋਰਾਂ ਵਲੋਂ ਮੈਂਬਰ ਰੀਐਲਟਰਾਂ ਤੇ ਹੋਰ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੀਤ-ਸੰਗੀਤ ਦੇ ਨਾਲ ਮੈਂਬਰਾਂ ਨੇ ਪਾਰਟੀ ਦਾ ਭਰਪੂਰ ਆਨੰਦ ਮਾਣਿਆ ਤੇ ਸ਼ਾਮ ਨੂੰ ਯਾਦਗਾਰੀ ਬਣਾਇਆ। ਪਾਰਟੀ ਵਿਚ ਸ਼ਾਮਿਲ ਰੀਐਲਟਰ ਤੇ ਮਹਿਮਾਨ ਯਾਦਗਾਰੀ ਤਸਵੀਰਾਂ ਵਿਚ ਦਿਖਾਈ ਦੇ ਰਹੇ ਹਨ।