ਸਰੀ ( ਮਾਂਗਟ)- ਬੀਤੇ ਦਿਨੀਂ ਕੈਬਨਿਟ ਮੰਤਰੀ ਤੇ ਸਰੀ-ਫਲੀਟਵੁੱਡ ਤੋਂ ਐਮ ਐਲ ਏ ਜਗਰੂਪ ਬਰਾੜ ਨੇ ਆਪਣੇ ਹਲਕਾ ਦਫਤਰ ਵਿਖੇ ਕ੍ਰਿਸਮਸ ਤੇ ਹੌਲੀਡੇਅ ਓਪਨ ਹਾਊਸ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ, ਦੋਸਤਾਂ ਤੇ ਹਲਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਕ੍ਰਿਸਮਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਜਗਰੂਪ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਹੇਠ ਐਨ ਡੀ ਪੀ ਸਰਕਾਰ ਵਲੋਂ ਸੂਬੇ ਦੀ ਬੇਹਤਰੀ ਤੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਚਰਚਾ ਕੀਤੀ। ਉਹਨਾਂ ਚੋਣਾਂ ਵਿਚ ਲੋਕਾਂ ਵਲੋਂ ਮਿਲੇ ਭਰਵੇਂ ਸਹਿਯੋਗ ਲਈ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਨਿਭਾਏ ਜਾਣਗੇ। ਇਸ ਮੌਕੇ ਡਰਾਅ ਵੀ ਕੱਢੇ ਗਏ ਤੇ ਮਹਿਮਾਨਾਂ ਨੂੰ ਕ੍ਰਿਸਮਸ ਤੋਹਫੇ ਦਿੱਤੇ ਗਏ।