Alberta e-Edition B.C. e-Edition Classified e-Paper NRI Sarokar English News Literature Main Manitoba e-Edition Punjabਪਾਲ ਕੌਰ ਨੂੰ ਸਾਹਿਤ ਅਕਾਦਮੀ ਪੁਰਸਕਾਰ S.S. Chohla3 months ago3 months ago01 mins ਕਾਵਿ ਪੁਸਤਕ ‘ਸੁਣ ਗੁਣਵੰਤਾ ਸੁਣ ਬੁਧਿਵੰਤਾ (ਇਤਿਹਾਸਨਾਮਾ ਪੰਜਾਬ)’ ਲਈ ਮਿਲੇਗਾ ਸਨਮਾਨ ਨਵੀਂ ਦਿੱਲੀ ( ਦਿਓਲ)-ਸਾਹਿਤ ਅਕਾਦਮੀ ਨੇ ਪੰਜਾਬੀ ਲਈ ਮਸ਼ਹੂਰ ਕਵਿੱਤਰੀ ਪਾਲ ਕੌਰ, ਹਿੰਦੀ ਲਈ ਕਵਿੱਤਰੀ ਗਗਨ ਗਿੱਲ ਅਤੇ ਅੰਗਰੇਜ਼ੀ ਲਈ ਈਸਟਰਿਨ ਕਿਰੇ ਸਮੇਤ 21 ਭਾਰਤੀ ਭਾਸ਼ਾਵਾਂ ਦੇ ਰਚਨਾਕਾਰਾਂ ਨੂੰ ਸਾਲ 2024 ਦਾ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਇੱਥੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਪੰਜਾਬੀ ’ਚ ਪਾਲ ਕੌਰ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ (ਇਤਿਹਾਸਨਾਮਾ ਪੰਜਾਬ)’ ਲਈ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਗਨ ਗਿੱਲ ਨੂੰ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਮੈਂ ਜਬ ਤਕ ਆਈ ਬਾਹਰ’ ਲਈ ਇਸ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ’ਚ ਕਿਰੇ ਨੂੰ ਉਨ੍ਹਾਂ ਦੇ ਨਾਵਲ ‘ਸਪਿਰਿਟ ਨਾਈਟਸ’ ਲਈ ਅਤੇ ਮਰਾਠੀ ’ਚ ਸੁਧੀਰ ਰਸਾਲ ਨੂੰ ਉਨ੍ਹਾਂ ਦੀ ਆਲੋਚਨਾ ‘ਵਿੰਦਾਂਚੇ ਗਦਯਰੂਪ’ ਲਈ ਇਹ ਪੁਸਰਕਾਰ ਦਿੱਤਾ ਜਾਵੇਗਾ। ਰਾਓ ਮੁਤਾਬਕ ਇਨ੍ਹਾਂ ਤੋਂ ਇਲਾਵਾ ਸੰਸਕ੍ਰਿਤ ’ਚ ਦੀਪਕ ਕੁਮਾਰ ਸ਼ਰਮਾ (ਕਾਵਿ ਸੰਗ੍ਰਹਿ), ਰਾਜਸਥਾਨੀ ’ਚ ਮੁਕੁਟ ਮਨੀਰਾਜ (ਕਾਵਿ ਸੰਗ੍ਰਹਿ), ਕਸ਼ਮੀਰੀ ’ਚ ਸੋਹਨ ਕੌਲ (ਨਾਵਲ) ਅਤੇ ਗੁਜਰਾਤੀ ’ਚ ਦਿਲੀਪ ਝਾਵੇਰੀ (ਕਾਵਿ ਸੰਗ੍ਰਹਿ) ਸਮੇਤ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਦਮੀ ਨੇ ਫਿਲਹਾਲ 21 ਭਾਸ਼ਾਵਾਂ ਲਈ ਪੁਸਰਕਾਰਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ’ਚ ਅੱਠ ਕਾਵਿ ਸੰਗ੍ਰਹਿ, ਤਿੰਨ ਨਾਵਲ, ਦੋ ਕਹਾਣੀ ਸੰਗ੍ਰਹਿ, ਤਿੰਨ ਲੇਖ ਸੰਗ੍ਰਹਿ, ਤਿੰਨ ਸਾਹਿਤਕ ਆਲੋਚਨਾ, ਇੱਕ ਨਾਟਕ ਤੇ ਇੱਕ ਖੋਜ ਪੁਸਤਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਬੰਗਾਲੀ, ਡੋਗਰੀ ਤੇ ਉਰਦੂ ਭਾਸ਼ਾਵਾਂ ’ਚ ਪੁਰਸਕਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਜੇਤੂ ਰਚਨਾਕਾਰਾਂ ਨੂੰ ਅਗਲੇ ਸਾਲ ਅੱਠ ਮਾਰਚ ਨੂੰ ਹੋਣ ਵਾਲੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। Post navigation Previous: ਸੰਸਦ ਵਿਚ ਧੱਕਮੁੱਕੀ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਕੇਸ ਦਰਜNext: ਜਥੇਦਾਰ ਹਰਪ੍ਰੀਤ ਸਿੰਘ ਖਿਲਾਫ ਦੋਸ਼ਾਂ ਦੀ ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਗਠਿਤ
ਸਿੰਘ ਸਾਹਿਬਾਨ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ :- ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ S.S. Chohla9 hours ago9 hours ago 0