Headlines

ਸਰੀ ਵਿਚ ਅੰਤਰਰਾਸ਼ਟਰੀ ਵਿਦਿਆਰਥਣ ਦਾ ਕਤਲ- ਦੋ ਹੋਰ ਜ਼ਖਮੀ

ਸਰੀ ( ਹਰਦਮ ਮਾਨ)-ਸਰੀ ਵਿਚ  ਅਣਪਛਾਤੇ ਹਮਲਾਵਰਾਂ ਨੇ ਇਥੇ ਰਹਿੰਦੀ ਇਕ ਅੰਤਰਰਾਸ਼ਟਰੀ ਵਿਦਿਆਰਥਣ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਹ ਲੜਕੀ ਹਰਿਆਣਾ ਦੇ ਪਿੰਡ ਠਸਕਾ ਮੀਰਾਂਜੀ ਨਾਲ ਸਬੰਧਿਤ ਸੀ ਜਿਸਦੀ ਪਛਾਣ  ਸਿਮਰਨ ਵਜੋ ਹੋਈ ਹੈ | ਹਮਲਾਵਰਾਂ ਨੇ ਨੇੜਲੇ ਕਮਰੇ ’ਚ ਰਹਿੰਦੇ ਉਸ ਦੇ ਦੋ ਸਾਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਜ਼ਖ਼ਮੀ ਹਨ। ਬੀਤੀ 14 ਦਸੰਬਰ ਨੂੰ ਤੜਕੇ 3 ਵਜੇ ਦੇ ਕਰੀਬ ਹਮਲਾਵਰਾਂ ਨੇ ਘਰ ਅੰਦਰ ਦਾਖਲ ਹੋ ਕੇ ਸਿਮਰਨ ਅਤੇ ਦੋ ਹੋਰਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸਿਮਰਨ ਦੀ ਮੌਤ ਹੋ ਗਈ ਜਦਕਿ ਬਾਕੀ ਦੋ ਜ਼ਖ਼ਮੀ ਹੋ ਗਏ।ਸਿਮਰਨ ਦੇ ਪਿਤਾ ਬਗੀਚਾ ਸਿੰਘ ਪ੍ਰਾਈਵੇਟ ਸਕੂਲ ਦੀ ਬੱਸ ਚਲਾਉਂਦਾ ਹੈ । ਸਿਮਰਨ ਮਈ 2023 ਵਿਚ 12ਵੀਂ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਕੈਨੇਡਾ ਆਈ  ਸੀ।

Leave a Reply

Your email address will not be published. Required fields are marked *