Headlines

ਪਿੰਡ ਨੌਰੰਗਾਬਾਦ ਦੇ ਦਰਜਨਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ‘ਚ ਸ਼ਾਮਲ

ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,23 ਦਸੰਬਰ -ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਵੱਡਾ ਬਲ ਮਿਲਿਆ,ਜਦ ਇਸ ਹਲਕੇ ਦੇ ਪਿੰਡ ਨੌਰੰਗਾਬਾਦ ਵਿਖੇ ਮਨਜਿੰਦਰ ਸਿੰਘ ਬਿੱਲਾ ਭਲਵਾਨ ਦੇ ਗ੍ਰਹਿ ਵਿਖੇ ਰੱਖੀ ਗਈ ਮੀਟਿੰਗ ਦੌਰਾਨ ਦਰਜਨਾਂ ਪਰਿਵਾਰਾਂ ਨੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਵਿੱਚ ਸ.ਮਨਜਿੰਦਰ ਸਿੰਘ ਬਿੱਲਾ ਭਲਵਾਨ,ਯੂਥ ਆਗੂ ਸ.ਸੁਲਤਾਨ ਸਿੰਘ,ਸ.ਹਰਦੇਵ ਸਿੰਘ,ਸ.ਬਲਦੇਵ ਸਿੰਘ,ਸ.ਜਗਦੀਸ ਸਿੰਘ,ਸ.ਦਿਲਬਾਗ ਸਿੰਘ ਫੌਜੀ,ਸ.ਨਿਰਮਲ ਸਿੰਘ ਫੌਜੀ,ਸ.ਰਾਜੂ ਸਿੰਘ ਮੋਟਰਾਂ ਵਾਲੇ,ਸਾਬਕਾ ਮੈਂਬਰ ਸ.ਪਰਮਿੰਦਰ ਸਿੰਘ  ਡਰਾਈਵਰ,ਸ.ਹਰਦੀਪ ਸਿੰਘ,ਸ.ਗੁਲਜ਼ਾਰ ਸਿੰਘ,ਸ.ਮਨਪ੍ਰੀਤ ਸਿੰਘ ਆਦਿ ਨੂੰ ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਇਕੱਠ ਦੌਰਾਨ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਲੋਕਾਂ ਨਾਲ਼ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ।ਸਗੋਂ ਕਾਂਗਰਸ ਸਰਕਾਰ ਵੇਲੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਹੁਣ ਸਮਝ ਚੁੱਕੇ ਹਨ ਕਿ ਜੇਕਰ ਪੰਜਾਬ ਦਾ ਵਿਕਾਸ ਕੋਈ ਸਰਕਾਰ ਕਰਵਾ ਸਕਦੀ ਹੈ ਤਾਂ ਉਹ ਸਿਰਫ ਕਾਂਗਰਸ ਪਾਰਟੀ ਹੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਸੁੱਖ-ਸਹੂਲਤਾਂ ਵੀ ਸਿਰਫ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਵਲੋਂ ਸਾਬਕਾ ਵਿਧਾਇਕ ਸਿੱਕੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਲਈ ਦਿਨ ਰਾਤ ਇਕ ਕਰਨਗੇ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ,ਸਵਿੰਦਰ ਸਿੰਘ ਰੰਧਾਵਾ,ਅਮਰ ਮੱਲੀ,ਲਖਵਿੰਦਰ ਸਿੰਘ ਮੱਲੀ,ਯੂਥ ਆਗੂ ਸੁਲਤਾਨ ਸਿੰਘ ਨੋਰੰਗਾਬਾਦ,ਸਾਬਕਾ ਸਰਪੰਚ ਸਵਿੰਦਰ ਸਿੰਘ ਮੱਲਮੋਹਰੀ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇਊ,ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਲਾਹਕਾਰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਆਦਿ ਮੌਜੂਦ ਸਨ।