ਬਰੈਂਪਟਨ, 22 ਦਸੰਬਰ – ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਕਬੱਡੀ ਦੀ ਸਿਰਮੌਰ ਸੰਸਥਾ ਵਜੋਂ ਜਾਣੀਂ ਜਾਂਦੀ ਹੈ। ਦੁਨੀਆ ਭਰ ਵਿੱਚ ਕਬੱਡੀ ਦੀ ਤਰੱਕੀ ਵਿੱਚ ਇਸ ਸੰਸਥਾ ਦਾ ਅਹਿਮ ਯੋਗਦਾਨ ਰਿਹਾ ਹੈ। ਕੱਲ ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਦੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਸਾਲ 2025 ਦੀ ਕਮੇਟੀ ਨੂੰ ਕਾਰਜ ਭਾਗ ਸੰਭਾਲਿਆ ਗਿਆ ।ਨਵੀਂ ਚੁਣੀ ਗਈ ਕਮੇਟੀ ਵਿੱਚ ਬੰਤ ਨਿੱਝਰ ਚੇਅਰਮੈਨ, ਜੱਸੀ ਸਰਾਏ ਪ੍ਰਧਾਨ, ਜਰਨੈਲ ਮੰਡ ਉਪ ਪ੍ਰਧਾਨ, ਤੀਰਥ ਦਿਓਲ ਸਕੱਤਰ, ਮਨਜੀਤ ਗਹੋਤਰਾ ਖ਼ਜ਼ਾਨਚੀ, ਮਲਕੀਤ ਸਿੰਘ ਦਿਓਲ ਨਿਰਦੇਸ਼ਕ ਅਤੇ ਹਰਜਿੰਦਰ ਸਿੰਘ ਸੰਘੇੜਾ ਨਿਰਦੇਸ਼ਕ ਚੁਣੇ ਗਏ। ਚੁਣੇ ਗਏ ਸਾਰੇ ਮੈਂਬਰਾਂ ਦਾ ਕਬੱਡੀ ਖੇਤਰ ਵਿੱਚ ਕਈ ਦਹਾਕਿਆਂ ਦਾ ਤਜਰਬਾ ਹੈ ।