Headlines

ਜੱਜ ਪਰਿਵਾਰ ਨੂੰ ਸਦਮਾ-ਬਾਲ ਸਿੰਘ ਜੱਜ ਦਾ ਸਦੀਵੀ ਵਿਛੋੜਾ

ਸਸਕਾਰ ਤੇ ਅੰਤਿਮ ਅਰਦਾਸ 28 ਦਸੰਬਰ ਨੂੰ-

ਵੈਨਕੂਵਰ ( ਦੇ ਪ੍ਰ ਬਿ)- ਸਰੀ ਦੇ ਵਸਨੀਕ ਜੱਜ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਬਾਲ ਸਿੰਘ ਜੱਜ 18 ਦਸੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ  ਪੰਡੋਰੀ ਕੱਦ ਤੋਂ ਸਨ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 28 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਬਾਦ ਦੁਪਹਿਰ 4 ਵਜੇ ਕੀਤੀ ਜਾਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਮਨਜੀਤ ਸਿੰਘ ਜੱਜ ਨਾਲ ਫੋਨ ਨੰਬਰ 604-375-6488 ਤੇ ਸੰਪਰਕ ਕੀਤਾ ਜਾ ਸਕਦਾ ਹੈ।