Headlines

ਅਮਨਦੀਪ ਧਾਲੀਵਾਲ ਦੀ ਤੀਜੀ ਕਿਤਾਬ,”ਪੈਗ਼ਾਮ ਮੁਹੱਬਤ ਦੇ,” ਲੋਕ ਅਰਪਣ

ਲੈਸਟਰ (ਇੰਗਲੈਂਡ),26 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਪਿਛਲੇ ਦਿਨੀ ਰੇਡੀਓ ਪੰਜ ਕਵੈਂਟਰੀ (ਯੂ.ਕੇ) ਵਿਖੇ ਸ਼ਾਇਰ ਅਮਨਦੀਪ ਧਾਲੀਵਾਲ ਦੀ ਤੀਜੀ ਪੁਸਤਕ ‘ਪੈਗ਼ਾਮ ਮੁਹੱਬਤ ਦੇ’ ਲੋਕ ਅਰਪਣ ਕੀਤੀ ਗਈ । ਸਾਰੇ ਪ੍ਰੋਗਰਾਮ ਦਾ ਪ੍ਰਬੰਧ ਰੇਡੀਓ ਪੰਜ ਦੇ ਮੁਖੀ ਸ਼ਿੰਦਾ ਸੁਰੀਲਾ ਅਤੇ ਜਰਨੈਲ ਪਾਸਲਾ ਵੱਲੋਂ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਨਾਮਵਰ ਲੇਖਕ ਸੰਤੋਖ ਹੇਅਰ,ਕੁਲਵੰਤ ਸਿੰਘ ਢੇਸੀ ,ਸੁਰਿੰਦਰਪਾਲ ਸਿੰਘ , ਰਵਿੰਦਰ ਕੁੰਦਰਾ ਨੇ ਹਾਜ਼ਰੀ ਲਗਵਾਈ ।ਮਨਰਾਜ ਭੌਰਾ,ਵਰੁਣ ਸ਼ਰਮਾ,ਰਜਿੰਦਰ ਸਿੰਘ ਮਾਨ ਤੇ ਸੀਰਤ ਧਾਲੀਵਾਲ ਵੀ ਸ਼ਾਮਿਲ ਹੋਏ ।ਪੰਜਾਬੀ ਸਾਹਿਤ ਦੇ ਲਈ ਇਸ ਸ਼ਲਾਘਾਯੋਗ ਕਦਮ ਤੇ ਸਭ ਨੇ ਅਮਨਦੀਪ ਨੂੰ ਵਧਾਈ ਦਿੱਤੀ ।
ਕੈਪਸਨ:-
ਲੇਖਕ ਅਮਨਦੀਪ ਧਾਲੀਵਾਲ ਦੀ ਕਿਤਾਬ “ਪੈਗ਼ਾਮ ਮੁਹੱਬਤ ਦੇ” ਰਿਲੀਜ਼ ਕਰਦੇ ਹੋਏ ਪਤਵੰਤੇ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ

Leave a Reply

Your email address will not be published. Required fields are marked *