ਲੈਸਟਰ (ਇੰਗਲੈਂਡ),27 ਦਸੰਬਰ (ਸੁਖਜਿੰਦਰ ਸਿੰਘ ਢੱਡੇ)- ਸ਼ਹੀਦੀ ਪੰਦਰਵਾੜੇ ਦੇ ਸਬੰਧ ਚ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਓਡਬੀ ਖੇਤਰ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿਖੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਚ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਬਰਤਾਨੀਆ ਦੇ ਮਹਾਰਾਜਾ ਪ੍ਰਿੰਸ ਚਾਰਲਸ ਦੇ ਲੈਸਟਰਸਾਇਰ ਦੇ ਨੁਮਾਇੰਦੇ ਪ੍ਰੋ: ਰੋਬਿਟ ਐਲੀਸਨ,ਕੋਸਲਰ ਸੰਤੋਖ ਸਿੰਘ ਅਟਵਾਲ ਸਮੇਤ ਹੋਰ ਪਤਵੰਤਿਆਂ ਵੱਲੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਪ੍ਰੋ: ਰੋਬਿਟ ਐਲੀਸਨ ਦੇ ਸਿਰ ਤੇ ਵੀ ਪੱਗ ਸਜਾਈ ਗਈ।ਇਸ ਮੌਕੇ ਤੇ ਹਾਜ਼ਿਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰੋ: ਰੋਬਿਟ ਐਲੀਸਨ ਨੇ ਤਰਲੋਚਨ ਸਿੰਘ ਵਿਰਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਂ ਵੀ ਸਿਰ ਤੇ ਪੱਗ ਬੰਨ੍ਹ ਕੇ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।ਇਸ ਮੌਕੇ ਤੇ ਓਡਬੀ ਦੇ ਮੇਅਰ ਵੱਲੋਂ ਭੇਜਿਆ ਗਿਆ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਤਰਲੋਚਨ ਸਿੰਘ ਵਿਰਕ ਨੇ ਦਸਤਾਰ ਮੁਕਾਬਲੇ ਚ ਸਹਿਯੋਗ ਦੇਣ ਤੇ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ ਅਤੇ ਸੁਖਾਂ ਉਦੇਪੁਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਤੇ ਕੋਸਲਰ ਸੰਤੋਖ ਸਿੰਘ ਅਟਵਾਲ, ਬਲਬੀਰ ਸਿੰਘ ਸਰਪੰਚ, ਹਰਜਿੰਦਰ ਸਿੰਘ ਰਾਏ ਪ੍ਰਧਾਨ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ, ਅਜੀਤ ਸਿੰਘ ਸੰਧੂ, ਕੁਲਦੀਪ ਸਿੰਘ ਕੂਨਰ ਸਮੇਤ ਬੱਚਿਆਂ ਦੇ ਮਾਪੇ ਹਾਜ਼ਿਰ ਸਨ।
ਸ਼ਹੀਦੀ ਪੰਦਰਵਾੜੇ ਦੇ ਸਬੰਧ ਚ ਕਰਵਾਏ ਗਏ ਬੱਚਿਆਂ ਦੇ ਦਸਤਾਰ ਮੁਕਾਬਲੇ
ਕੈਪਸਨ:-
ਸਾਹਿਬਜ਼ਾਦਿਆਂ ਦੀ ਯਾਦ ਚ ਕਰਵਾਏ ਗਏ ਦਸਤਾਰ ਮੁਕਾਬਲੇ ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।
ਤਸਵੀਰ -: ਸੁਖਜਿੰਦਰ ਸਿੰਘ ਢੱਡੇ