ਸਰੀ-ਇਸ 26 ਦਸੰਬਰ ਨੂੰ ਸਰੀ ਯੂਥ ਸੇਵਾ ਵਲੋਂ ਕੈਨੇਡਾ ਟੈਬਲਾਇਡ, ਜੀ ਕੇ ਐਮ ਮੀਡੀਆ ਤੇ ਅਪਨਾ ਕਸਟਮਜ਼ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਲੰਗਰ 9182-120 ਸਟਰੀਟ ਵਿਖੇ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਦਾਨੀ ਸੱਜਣਾਂ ਵਲੋਂ ਸਰੀ ਫੂਡ ਬੈਂਕ ਲਈ ਡੱਬਾ ਬੰਦਾ ਫੂਡ , ਫਲ, ਸਬਜ਼ੀਆਂ ਤੇ ਬੇਬੀ ਫੂਡ ਦਾਨ ਕੀਤਾ ਗਿਆ। ਇਸ ਮੌਕੇ ਲਿਬਰਲ ਐਮ ਪੀ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ਤੇ ਪੁੱਜੇ ਤੇ ਸਰੀ ਯੂਥ ਸੇਵਾ ਦੇ ਉਦਮ ਦੀ ਸ਼ਲ਼ਾਘਾ ਕੀਤੀ। ਉਹਨਾਂ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਗੁਰੂ ਸਾਹਿਬਾਨ ਵਲੋਂ ਵਿਖਾਏ ਹੱਕ ਤੇ ਸੱਚ ਦੇ ਮਾਰਗ ਚੱਲਣ ਤੇ ਲੋਕ ਸੇਵਾ ਨੂੰ ਸਭ ਤੋ ਉਤਮ ਦੱਸਿਆ। ਇਸ ਮੌਕੇ ਡਾ ਜਸਵਿੰਦਰ ਦਿਲਾਵਰੀ ਤੇ ਜਰਨੈਲ ਸਿੰਘ ਖੰਡੋਲੀ ਨੇ ਦਾਨੀ ਸੱਜਣਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਵਲੰਟੀਅਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । -ਤਸਵੀਰਾਂ ਤੇ ਵੇਰਵਾ-ਮਹੇਸ਼ਇੰਦਰ ਸਿੰਘ ਮਾਂਗਟ