Headlines

ਸਾਈਂ ਮੀਆਂ ਮੀਰ ਫਾਊਂਡੇਸ਼ਨ ਦਾ ਵਫ਼ਦ ਗਵਰਨਰ ਪੰਜਾਬ ਜਨਾਬ ਸਰਦਾਰ ਸਲੀਮ ਹੈਦਰ ਨੂੰ ਮਿਲਿਆ

-ਇੰਡੋ ਪਾਕਿ ਦੋਸਤੀ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਵਿਚਾਰਾਂ-
ਲਾਹੌਰ -25 ਦਸੰਬਰ-ਜਗਦੀਸ਼ ਸਿੰਘ ਬਮਰਾਹ
ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸ੍ਰ ਹਰਭਜਨ ਸਿੰਘ ਬਰਾੜ ਦੇ ਨਾਲ ਇੱਕ ਚਾਰ ਮੈਂਬਰੀ ਵਫ਼ਦ ਦੇ ਰੂਪ ਵਿੱਚ ਜਗਦੀਸ਼ ਸਿੰਘ ਬਮਰਾਹ,ਮੈਡਮ ਨਰਗਿਸ ਖਾਨ ਪ੍ਰੈਜ਼ੀਡੈਂਟ ਪਾਕਿਸਤਾਨ ਚੈਪਟਰ ਅਤੇ ਇਲਤਾਫ ਅਹਿਮਦ ਖਾਨ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਜਨਾਬ ਸਰਦਾਰ ਮੁਹੰਮਦ ਸਲੀਮ ਨੂੰ ਮਿੱਲ ਕੇ ਹਿੰਦ-ਪਾਕਿ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ।ਵਫ਼ਦ ਵੱਲੋਂ ਗਵਰਨਰ ਸਾਹਿਬ ਨੂੰ ਇੱਕ ਦਸਤਾਰ ਅਤੇ ਲੋਈ ਦੇ ਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ।ਵਫਦ ਨੇ ਗਵਰਨਰ ਸਾਹਿਬ ਨਾਲ ਗਲਬਾਤ ਕਰਦਿਆਂ ਭਾਰਤ ਵੱਲੋਂ  ਪਾਕਿਸਤਾਨ ਵਿੱਖੇ ਸਥਿੱਤ ਗੁਰਧਾਮਾਂ ਦੇ ਦਰਸ਼ਨ ਕਰਨ ਆਉਣ ਵਾਲੇ ਜੱਥਿਆਂ ਦਾ ਕੋਟਾ ਵਧਾ ਕੇ ਘੱਟ ਤੋਂ ਘੱਟ ਗਿਣਤੀ ਪੰਜ ਹਜ਼ਾਰ ਕਰਨ,ਸੱਠ ਸਾਲ ਤੋਂ ਉੱਪਰ ਦੀ ਉਮਰ ਵਾਲੇ ਯਾਤਰੀਆਂ ਨੂੰ ਬਾਡਰ ਤੇ ਹੀ ਵੀਜ਼ਾ ਦੇਣ,ਅੰਮ੍ਰਿਤਸਰ ਵਿੱਖੇ ਵੀਜ਼ਾ ਦਫ਼ਤਰ ਖੋਲ੍ਹਣ,ਵਾਹਗਾ ਬਾਰਡਰ ਰਾਹੀਂ ਭਾਰਤ ਨਾਲ ਵਪਾਰ ਸ਼ੁਰੂ ਕਰਨ,ਸਮਝੌਤਾ ਐਕਸਪ੍ਰੈਸ ਰੇਲ ਗੱਡੀ ਨੂੰ ਦੁਬਾਰਾ ਚਲਾਉਣ,ਦੋਵਾਂ ਮੁਲਕਾਂ ਦੇ ਵਿਦਵਾਨ ਲੋਕਾਂ ਨੂੰ ਬੁਲਾ ਕੇ ਹਿੰਦ-ਪਾਕਿ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਲਈ ਸੈਮੀਨਾਰ ਕਰਵਾਏ ਜਾਣ ਅਤੇ ਪਾਕਿਸਤਾਨ ਵਿਚਲੇ ਗੁਰੂ ਘਰਾਂ ਅੰਦਰ ਚੱਲਦੇ ਗੁਰੂ ਕੇ ਲੰਗਰਾਂ ਵਾਸਤੇ ਪਾਕਿਸਤਾਨ ਆਉਣ ਵਾਲੇ ਯਾਤਰੀਆਂ ਨੂੰ ਆਟਾ,ਦਾਲ,ਘਿਓ ਅਤੇ ਲੰਗਰਾਂ ਦੀਆਂ ਹੋਰ ਰਸਦਾਂ ਆਪਣੇ ਨਾਲ ਲਿਆਉਣ ਦੀ ਮਨਜ਼ੂਰੀ ਦੇਣ ਬਾਰੇ ਵਿਚਾਰਾਂ ਕੀਤੀਆਂ ਗਈਆਂ ।ਜਿਨ੍ਹਾਂ ਨੂੰ ਗਵਰਨਰ ਸਾਹਿਬ ਨੇ ਹਕੂਮਤ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਢੁੱਕਵਾਂ ਫੈਸਲਾ ਲੈਣ ਬਾਰੇ ਵਫ਼ਦ ਨੂੰ ਭਰੋਸਾ ਦਿੱਤਾ ।ਇਸ ਸਬੰਧ ਵਿੱਚ ਚਾਰ ਮੈਂਬਰੀ ਵਫ਼ਦ ਨੇ ਲਿਖਤੀ ਤੌਰ ਤੇ ਇੱਕ ਮੈਮੋਰੰਡਮ ਵੀ ਗਵਰਨਰ ਸਾਹਿਬ ਨੂੰ ਸੌਂਪਿਆ ।
ਫੋਟੋ ਕੈਪਸ਼ਨ-ਲਾਹੌਰ ਦੇ ਗਵਰਨਰ ਹਾਊਸ ਵਿੱਖੇ ਮਾਣਯੋਗ ਗਵਰਨਰ ਪੰਜਾਬ ਜਨਾਬ ਸਰਦਾਰ ਸਲੀਮ ਹੈਦਰ ਨੂੰ ਮੈਮੋਰੰਡਮ ਸੌਂਪਦੇ ਹੋਏ ਸਾਈਂ ਮੀਆਂ ਮੀਰ ਫਾਉਂਡੇਸ਼ਨ ਦੇ ਵਫ਼ਦ ਰੂਪ ਵਿੱਚ ਸ੍ਰ ਹਰਭਜਨ ਸਿੰਘ ਬਰਾੜ,ਜਗਦੀਸ਼ ਸਿੰਘ ਬਮਰਾਹ,ਮੈਡਮ ਨਰਗਿਸ ਖਾਨ ਅਤੇ ਹੋਰ।

Leave a Reply

Your email address will not be published. Required fields are marked *