ਕੈਲਗਰੀ ( ਜੱਲੋਵਾਲੀਆ)-ਇਥੇ ਦੇ ਦੁਲਟ ਤੇ ਬੈਂਸ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਸਰਵਣ ਸਿੰਘ ਦੁਲਟ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 86 ਸਾਲ ਦੇ ਸਨ। ਉਹ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਗੋਬਿੰਦਪੁਰ ਖੁਣਖੁਣ ਨਾਲ ਸਬੰਧਿਤ ਸਨ ਤੇ ਪਿਛਲੇ 30 ਤੋਂ ਕੈਲਗਰੀ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਦੋ ਸਪੁੱਤਰ ਦਿਲਬਾਗ ਸਿੰਘ , ਜਸਪਾਲ ਸਿੰਘ ਤੇ ਇਕ ਧੀ ਮਨਜਿੰਦਰ ਕੌਰ ਸੁਪਤਨੀ ਅਮਰਪ੍ਰੀਤ ਸਿੰਘ ਬੈਂਸ ਸਮੇਤ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 4 ਜਨਵਰੀ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 3 ਵਜੇ ਕੰਟਰੀ ਹਿੱਲ ਫਿਊਨਰਲ ਹੋਮ ਕੈਲਗਰੀ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਜਸਪਾਲ ਸਿੰਘ ਦੁਲਟ ਨਾਲ ਫੋਨ ਨੰਬਰ 403-615-9100 ਜਾਂ ਉਹਨਾਂ ਦੇ ਦਾਮਾਦ ਅਮਰਪ੍ਰੀਤ ਸਿੰਘ ਬੈਂਸ ਨਾਲ ਫੋਨ ਨੰਬਰ 403-923-3000 ਤੇ ਸੰਪਰਕ ਕੀਤਾ ਜਾ ਸਕਦਾ ਹੈ।