ਕੈਲਗਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਹੈਂਡਜ਼ ਆਫ ਹੋਪ ਕੈਲਗਰੀ ਵਲੋਂ ਇੰਡੀਅਨ ਸੁਸਾਇਟੀ ਆਫ ਏਅਰਡਰੀ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਜੋ ਸਮਾਗਮ ਦੇ ਮੁੱਖ ਮਹਿਮਾਨ ਸਨ ਵਲੋਂ ਤਕਸੀਮ ਕੀਤੇ ਗਏ। ਇਸ ਦੌਰਾਨ ਪੱਤਰਕਾਰੀ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਜੱਗਬਾਣੀ ਟੀਵੀ ਦੇ ਪ੍ਰਤੀਨਿਧ ਵਜੋਂ ਦਲਵੀਰ ਸਿੰਘ ਜੱਲੋਵਾਲੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਆਪਣੇ ਸਨਮਾਨ ਉਪਰੰਤ ਦਲਵੀਰ ਜੱਲੋਵਾਲੀਆ ਨੇ ਸਮਾਗਮ ਦੇ ਪ੍ਰਬੰਧਕਾਂ ਗੁਰਸ਼ਰਨ ਜੱਸੜ, ਜੱਸੀ ਨਈਅਰ, ਜਗਰੂਪ ਕਾਹਲੋਂ ਤੇ ਮਲਿਕ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀਆਂ ਜਿੰਮੇਵਾਰੀਆਂ ਹੋਰ ਵਧ ਗਈਆਂ ਹਨ। ਉਹਨਾਂ ਪੱਤਰਕਾਰੀ ਦੇ ਖੇਤਰ ਵਿਚ ਲੋਕਾਂ ਵਲੋਂ ਮਿਲੇ ਸਹਿਯੋਗ ਅਤੇ ਉਘੀਆਂ ਹਸਤੀਆਂ ਵਲੋ ਮਿਲੀ ਪ੍ਰੇਰਨਾ ਨੂੰ ਆਪਣੇ ਪੱਤਰਕਾਰੀ ਦੇ ਸਫਰ ਲਈ ਵੱਡੀ ਪ੍ਰਾਪਤੀ ਦੱਸਿਆ ਤੇ ਕਿਹਾ ਕਿ ਇਸ ਸਨਮਾਨ ਉਪਰੰਤ ਉਹ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਪ੍ਰਤੀ ਉਤਸ਼ਾਹਿਤ ਹਨ।