ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-ਬੀਤੇ ਦਿਨੀਂ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਵਲੋਂ ਬਜੁਰਗਾਂ ਦੀ ਸਾਂਭ ਸੰਭਾਲ ਤੇ ਕਮਿਊਨਿਟੀ ਦੇ ਸਾਂਝੇ ਕੰਮਾਂ ਲਈ ਬੇਹਤਰੀਨ ਸੇਵਾਵਾਂ ਦੇਣ ਵਾਲੀ ਸੰਸਥਾ ਪਿਕਸ ਦਾ ਦੌਰਾ ਕੀਤਾ ਗਿਆ ਤੇ ਕਮੇਟੀ ਵਲੋਂ ਪਿਕਸ ਦੀ ਸਹਾਇਤਾ ਲਈ 5000 ਡਾਲਰ ਦਾ ਚੈਕ ਭੇਟ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ , ਜਨਰਲ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ, ਖਜਾਨਚੀ ਸੁਖਪਾਲ ਸਿੰਘ ਝੂਟੀ, ਰਿਕਾਰਡ ਸੈਕਟਰੀ ਜੋਗਿੰਦਰ ਸਿੰਘ ਸੁੰਨੜ, ਮੈਂਬਰ ਕੁਲਬੀਰ ਸਿੰਘ ਛੋਕਰ ਤੇ ਰਮਨਜੀਤ ਸਿੰਘ ਹੁੰਦਲ ਨੇ ਪਿਕਸ ਦੇ ਪ੍ਰਬੰਧਕ ਇੰਦਰਜੀਤ ਸਿੰਘ ਹੁੰਦਲ ਨਾਲ ਮੁਲਾਕਾਤ ਕੀਤੀ। ਹੁੰਦਲ ਨੇ ਕਮੇਟੀ ਨੂੰ ਪਿਕਸ ਵਲੋਂ ਬਜੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਸੰਸਥਾ ਦੇ ਦੂਸਰੇ ਵੱਡੇ ਪ੍ਰਾਜੈਕਟ ਬਾਰੇ ਵੀ ਦੱਸਿਆ। ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕੀ ਕਮੇਟੀ ਨੇ ਪਿਕਸ ਦੀਆਂ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।